ਪਟਿਆਲਾ: ਪੰਜਾਬ ਦੇ ਪਟਿਆਲਾ ਜ਼ਿਲੇ• ਵਿਚ ਤਿੰਨ ਥਾਵਾਂ ਨੂੰ ਕੋਰੋਨਾ ਵਾਇਰਸ ਦੇ ਜ਼ਿਆਦਾ ਪ੍ਰਭਾਵ ਕਾਰਨ ਹਾਟਸਪਾਟ ਐਲਾਨਿਆ ਗਿਆ ਹੈ। ਇਨ•ਾਂ ਥਾਵਾਂ ਵਿਚ ਪੁਸਤਕਾਂ ਦਾ ਬਾਜ਼ਾਰ, ਸਫਾਬਾਦੀ ਗੇਟ ਅਤੇ ਰਾਜਪੁਰਾ ਦੀ ਦਾਣਾ ਮੰਡੀ ਸ਼ਾਮਲ ਹੈ। ਇਲਾਕੇ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਅਨੁਸਾਰ ਅੱਜ 7 ਹੋਰ ਕੋਰੋਨਾ ਦੇ ਮਰੀਜ਼ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤੇ ਗਏ ਹਨ। ਇਹ ਸਾਰੇ ਹੀ ਕਿਤਾਬਾਂ ਵਾਲਾ ਬਜ਼ਾਰ ਨਾਲ ਸਬੰਧਤ ਹਨ। ਬੀਤੇ ਕੱਲ ਵੀ 10 ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਗਿਆ ਸੀ। ਡਾ. ਮਲਹੋਤਰਾ ਨੇ ਦੱਸਿਆ ਕਿ 52 ਸੈਂਪਲ ਕਿਤਾਬਾਂ ਵਾਲੇ ਬਜ਼ਾਰ ਅਤੇ ਸੈਫ਼ਾਬਾਦੀ ਗੇਟ ਤੋਂ ਲਏ ਸਨ ਜੋ ਕਿ ਨੈਗੇਟਿਵ ਆਏ ਹਨ ਜਦਕਿ ਰਾਜਪੁਰਾ ਦੇ ਟੈਸਟਾਂ ਦੀ ਰਿਪੋਰਟ ਬਾਕੀ ਹੈ। ਅੱਜ ਵੀ 8 ਕੇਸ ਨੈਗੇਟਿਵ ਪਾਏ ਗਏ ਹਨ ਜਦਕਿ 9 ਦੀ ਰਿਪੋਰਟ ਪੈਂਡਿੰਗ ਹੈ। 212 ਸੈਂਪਲ ਲਏ ਗਏ ਹਨ ਅਤੇ 26 ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਅੱਜ ਕੱਚਾ ਪਟਿਆਲਾ ਏਰੀਏ ਅਤੇ ਸਫਾਬਾਦੀ ਗੇਟ ਏਰੀਏ ਵਿਚ ਕੁੱਲ 51 ਵਿਅਕਤੀਆਂ ਦਾ ਟੈਸਟ ਲਿਆ ਗਿਆ ਅਤੇ ਉਨ•ਾਂ ਵਿਚੋਂ ਕੋਈ ਵੀ ਕੋਰੋਨਾ ਪਾਜ਼ੀਟਿਵ ਨਹੀਂ ਹੈ। ਦਸਣਯੋਗ ਹੈ ਕਿ ਸਫ਼ਾਬਾਦੀ ਗੇਟ ਏਰੀਏ ਦੇ ਪਾਜ਼ੀਟਿਵ ਕੇਸ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ।