Saturday, November 23, 2024
 

ਪੰਜਾਬ

ਨਿਹੰਗ ਸਿੰਘਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਹੋਏ ਖੂਨੀ ਟਕਰਾਅ

April 12, 2020 11:49 AM

ਪਟਿਆਲਾ : ਪਟਿਆਲਾ ਦੀ ਸਨੌਰ ਸਥਿਤ ਸਬਜ਼ੀ ਮੰਡੀ ਵਿਚ ਐਤਵਾਰ ਸਵੇਰੇ ਨਿਹੰਗ ਸਿੰਘਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਹੋਏ ਖੂਨੀ ਟਕਰਾਅ ਵਿਚ ਨਿਹੰਗਾਂ ਨੇ ਇਕ ਏ. ਐੱਸ. ਆਈ. ਦਾ ਗੁੱਟ ਵੱਢ ਦਿੱਤਾ।ਪਟਿਆਲੇ ਦੀ ਵੱਡੀ ਸਬਜ਼ੀ ਮੰਡੀ ਸਨੌਰ ਰੋਡ ਤੇ ਕਰਫਿਊ ਦੌਰਾਨ ਸਬਜ਼ੀ ਲੈਣ ਪਹੁੰਚੇ ਨਿਹੰਗ ਸਿੰਘਾਂ ਨੇ ਪੁਲਿਸ ਦੀ ਟੀਮ ਤੇ ਤਲਵਾਰਾਂ ਨਾਲ ਹਮਲਾ ਕੀਤਾ ਜਿਸ ਦੌਰਾਨ ਨਾਰਾਇਣ ਇੱਕ ਪੁਲਿਸ ਵਾਲੇ ਦਾ ਹੱਥ ਵੱਡਿਆ ਗਿਆ ਅਤੇ 2 ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਚਾਰ ਪੰਜ ਨਿਹੰਗਾਂ ਦਾ ਇਕ ਸਮੂਹ ਆ ਰਿਹਾ ਸੀ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਸਵੇਰੇ ਕਰੀਬ 6 ਵਜੇ ਮੰਡੀ ਬਾਜ਼ਾਰ ਨਜ਼ਦੀਕ ਉਨ੍ਹਾਂ ਨੂੰ ਰੁਕਣ ਲਈ ਕਿਹਾ। ਪਟਿਆਲੇ ਦੇ ਸੀਨੀਅਰ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ, 'ਉਹਨਾਂ ਨੂੰ ਕਰਫਿਊ ਪਾਸ ਦਿਖਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਆਪਣੀ ਗੱਡੀ ਨਾਲ ਉੱਥੇ ਲੱਗੇ ਦਰਵਾਜ਼ੇ ਅਤੇ ਬੈਰੀਕੇਡ ਵਿੱਚ ਟੱਕਰ ਮਾਰ ਦਿੱਤੀ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਇੱਕ ਇਹ ਉਦਾਹਰਣ ਵੱਢ ਦਿੱਤਾ। ਪਟਿਆਲਾ ਸਦਰ ਥਾਣੇ ਦੇ ਮੁਖੀ ਦੀ ਕੌਮੀ ਤੇ ਵੀ ਸੱਟ ਲੱਗੀ ਹੈ ਜਦ ਕਿ ਇੱਕ ਹੋਰ ਪੁਲਿਸ ਅਧਿਕਾਰੀ ਦੀ ਬਾਂਹ ਫੱਟੜ ਹੋ ਗਈ ਹੈ। ਦੱਸਣਯੋਗ ਹੈ ਕਿ ਏਐਸਆਈ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਇਹ ਵਾਰਦਾਤ ਉਦੋਂ ਹੋਈ ਜਦੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਸੂਬੇ ਵਿੱਚ ਪਾਬੰਦੀਆਂ ਲਾਗੂ ਹਨ।ਪੰਜਾਬ ਵਿਚ ਪਿਛਲੇ 24 ਘੰਟਿਆਂ ਚ ਕਰਫਿਊ ਅਤੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਵਾ ਰਹੀਆਂ ਪੁਲੀਸ ਟੀਮ ਤੇ ਹਮਲੇ ਦੀ ਇਹ ਤੀਜੀ ਘਟਨਾ ਹੈ।

 ਡੀ. ਜੀ. ਪੀ.  ਵਲੋਂ ਸਖਤ ਕਾਰਵਾਈ ਦੇ ਹੁਕਮ

ਇਸ ਬਾਰੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਪੀ. ਜੀ. ਆਈ. ਦੇ ਚੋਟੀ ਦੇ ਸਰਜਨ ਨਾਲ ਹੋਈ ਹੈ ਜੋ ਕਿ ਜ਼ਖਮੀ ਏ. ਐੱਸ. ਆਈ. ਦਾ ਇਲਾਜ ਕਰਨਗੇ। ਡੀ. ਜੀ. ਪੀ. ਨੇ ਕਿਹਾ ਕਿ ਪੀ. ਜੀ. ਆਈ. ਵਲੋਂ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਗਈ ਹੈ।

ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਨਿਹੰਗਾਂ ਦੇ ਗਰੁੱਪ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਇਨ੍ਹਾਂ ਨਿਹੰਗ ਸਿੰਘਾਂ ਨੇ ਬਲਬੇੜਾ ਕੋਲ ਗੁਰਦੁਆਰਾ ਖਿਚੜੀ ਸਾਹਿਬ ਬਣਾਇਆ ਹੋਇਆ ਹੈ।  ਨਿਹੰਗ ਹਲਕਾ ਸਨੋਰ ਦੇ ਬਲਬੇੜਾ ਨੇੜੇ ਸਥਿਤ ਆਪਣੇ ਡੇਰੇ ਵਿਚ ਵੜ ਗਏ ਸਨ ਜਿਥੇ ਪੁਲਸ ਤੇ ਕਮਾਂਡੋਜ ਨੇ ਚਾਰੇ ਪਾਸੇ ਘੇਰਾ ਪਾ ਕੇ ਕਈ ਘੰਟੇ ਬਾਹਰ ਨਿਕਲਣ ਦੀਆਂ ਅਪੀਲਾਂ ਤੋਂ ਬਾਅਦ ਹੁਣ ਗੋਲੀਆਂ ਦੀ ਬੁਛਾੜ ਨਾਲ ਡੇਰੇ ਦਾ ਮੁਖੀ ਬਾਬਾ ਤੇ ਦਰਜਨ ਦੇ ਕਬੀਬ ਨਿਹੰਗਾਂ ਨੂੰ ਚੁੱਕ ਲਿਆ ਹੈ । ਇਸ ਮੌਕੇ ਅੰਦਰੋ ਨਿਹੰਗਾਂ ਵਲੋਂ ਵੀ ਹਮਲਾ ਕੀਤਾ ਗਿਆ ਜਿਸ ਵਿਚ ਕੁਝ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਹਨ।  

 

Have something to say? Post your comment

Subscribe