Saturday, January 18, 2025
 

ਮਨੋਰੰਜਨ

ਮੁਕੇਸ਼ ਅੰਬਾਨੀ ਧਰਮਿੰਦਰ ਅਤੇ ਅਮਿਤਾਭ ਬੱਚਨ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

March 01, 2023 01:20 PM

ਮੁੰਬਈ: ਮਹਾਰਾਸ਼ਟਰ ਦੀ ਨਾਗਪੁਰ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਅਜਿਹੀ ਕਾਲ ਆਈ, ਜਿਸ ਨੇ ਹਲਚਲ ਪੈਦਾ ਕਰ ਦਿੱਤੀ । ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੁਲਿਸ ਨੂੰ ਕੀਤੀ ਗਈ ਕਾਲ ਵਿੱਚ ਕਿਹਾ ਗਿਆ ਸੀ ਕਿ ਦੇਸ਼ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਦੇ ਘਰ ਬੰਬ ਨਾਲ ਉਡਾਏ ਜਾਣਗੇ। ਉਸ ਵਿਅਕਤੀ ਨੇ ਪੁਲਿਸ ਨੂੰ ਮੁਕੇਸ਼ ਅੰਬਾਨੀ, ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰਾਂ ਨੂੰ ਬੰਬ ਨਾ ਉਡਾਉਣ ਦੀ ਧਮਕੀ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ 'ਚ ਧਮਾਕਾ ਹੋਵੇਗਾ। ਫੋਨ 'ਤੇ ਵਿਅਕਤੀ ਨੇ ਅਮਿਤਾਭ ਅਤੇ ਧਰਮਿੰਦਰ ਵਰਗੇ ਫਿਲਮੀ ਸਿਤਾਰਿਆਂ ਦੇ ਘਰਾਂ 'ਚ ਬਲਾਸਟ ਕਰਨ ਦੀ ਗੱਲ ਕੀਤੀ। ਇਸ ਫੋਨ ਕਾਲ ਤੋਂ ਬਾਅਦ ਨਾਗਪੁਰ ਪੁਲਿਸ ਚੌਕਸ ਹੋ ਗਈ ਅਤੇ ਇਸ ਦੀ ਸੂਚਨਾ ਮੁੰਬਈ ਪੁਲਿਸ ਨੂੰ ਦਿੱਤੀ। ਫਿਲਹਾਲ ਮੁੰਬਈ ਪੁਲਿਸ ਉਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜਿਸ ਨੇ ਕਾਲ ਕੀਤੀ।

ਨਾਗਪੁਰ ਪੁਲਿਸ ਕੰਟਰੋਲ ਰੂਮ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ ਕਿ ਕਾਰੋਬਾਰੀ ਮੁਕੇਸ਼ ਅੰਬਾਨੀ, ਅਦਾਕਾਰ ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰਾਂ ਦੇ ਬਾਹਰ ਬੰਬ ਰੱਖੇ ਗਏ ਹਨ। ਇਸ ਫੋਨ ਕਾਲ ਤੋਂ ਬਾਅਦ ਨਾਗਪੁਰ ਪੁਲਿਸ ਨੇ ਤੁਰੰਤ ਇਸ ਦੀ ਜਾਣਕਾਰੀ ਮੁੰਬਈ ਪੁਲਿਸ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਭਾਲ ਸ਼ੁਰੂ ਕਰ ਦਿੱਤੀ। ਇਸ ਫੋਨ ਕਾਲ 'ਤੇ ਵਿਅਕਤੀ ਨੇ ਇਹ ਵੀ ਦਾਅਵਾ ਕੀਤਾ ਕਿ 25 ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਦਾਦਰ ਪਹੁੰਚ ਚੁੱਕੇ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾ

ਸੈਫ ਅਲੀ ਖਾਨ 'ਤੇ ਹਮਲੇ ਬਾਰੇ ਕਰੀਨਾ ਨੇ ਤੋੜੀ ਚੁੱਪੀ

ਗੇਮ ਚੇਂਜਰ ਹੀ ਨਹੀਂ ਇਨ੍ਹਾਂ ਫਿਲਮਾਂ ਨੇ ਪਹਿਲੇ ਦਿਨ ਹੀ ਵੱਡੀ ਕਮਾਈ?

ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ, ਗੁਜਰਾਤ ਦੀ ਪ੍ਰਿਅੰਸ਼ਾ ਦੂਜੇ ਸਥਾਨ 'ਤੇ ਰਹੀ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ

ਦਿਲਜੀਤ ਦੋਸਾਂਝ ਨੇ PM Modi ਨੂੰ ਮਿਲ ਕੇ ਗਾਇਆ ਇਹ ਗੀਤ

ਸੰਗੀਤਾ ਬਿਜਲਾਨੀ ਨੇ ਸਲਮਾਨ ਦਾ ਨਾਂ ਲਏ ਬਿਨਾਂ ਕੀਤਾ ਪਰਦਾਫਾਸ਼, ਛੋਟੇ ਕੱਪੜਿਆਂ 'ਤੇ ਹੋਇਆ ਵੱਡਾ ਖੁਲਾਸਾ

ਅਮਿਤਾਭ ਬੱਚਨ ਨੇ 'ਜਲਸਾ' ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

बैरोज़ बॉक्स ऑफिस कलेक्शन दिन 1: मोहनलाल फिल्म को मलाइकोट्टई वालिबन की तुलना में निराशाजनक शुरुआत मिली

करीना कपूर और सैफ अली खान ने क्रिसमस पर तैमूर को गिटार गिफ्ट किया, देखें तस्वीरें

 
 
 
 
Subscribe