ਆਮਿਰ ਖਾਨ (Aamir Khan) ਅਤੇ ਕਰੀਨਾ ਕਪੂਰ ਖਾਨ (Kareena Kapoor Khan) ਸਟਾਰਰ ਫਿਲਮ 'ਲਾਲ ਸਿੰਘ ਚੱਢਾ' (Laal Singh Chaddha) ਰਿਲੀਜ਼ ਤੋਂ ਪਹਿਲਾਂ ਅਤੇ ਬਾਅਦ 'ਚ ਲਗਾਤਾਰ ਚਰਚਾ 'ਚ ਰਹੀ ਹੈ।
ਫਿਲਮ 'ਲਾਲ ਸਿੰਘ ਚੱਢਾ' ਵਿਦੇਸ਼ੀ ਬਾਜ਼ਾਰਾਂ 'ਚ ਸ਼ਾਨਦਾਰ ਕਲੈਕਸ਼ਨ ਕਰਦੇ ਹੋਏ ਸੌ ਕਰੋੜੀ ਫਿਲਮਾਂ 'ਚ ਸ਼ਾਮਲ ਹੋ ਗਈ ਹੈ। 'ਲਾਲ ਸਿੰਘ ਚੱਢਾ' ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੁਨੀਆ ਭਰ ਦੇ ਬਾਕਸ ਆਫਿਸ ਕਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਇਸ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਆਮਿਰ ਖਾਨ ਅਤੇ ਕਰੀਨਾ ਕਪੂਰ ਖਾਨ ਸਟਾਰਰ ਇਹ ਫਿਲਮ ਕਰੀਬ 110 ਕਰੋੜ ਦੀ ਕਮਾਈ ਕਰਨ 'ਚ ਸਫਲ ਰਹੀ ਹੈ।
‘ਲਾਲ ਸਿੰਘ ਚੱਢਾ’ ਦਾ ਵਿਦੇਸ਼ਾਂ ਵਿੱਚ ਦਬਦਬਾ
ਵਿਸ਼ਵ ਪੱਧਰ 'ਤੇ 'ਲਾਲ ਸਿੰਘ ਚੱਢਾ' ਨੇ ਘਰੇਲੂ ਕਲੈਕਸ਼ਨ ਨੂੰ ਪਛਾੜਦਿਆਂ ਵਿਦੇਸ਼ਾਂ 'ਚ ਚੰਗਾ ਕਾਰੋਬਾਰ ਕੀਤਾ ਹੈ। ਘਰੇਲੂ ਬਾਜ਼ਾਰ 'ਚ 60.69 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਵਿਦੇਸ਼ੀ ਬਾਜ਼ਾਰਾਂ ਤੋਂ 47.78 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ਵਿਸ਼ਵਵਿਆਪੀ ਕੁਲੈਕਸ਼ਨ 108.47 ਕਰੋੜ ਤੱਕ ਪਹੁੰਚ ਗਈ ਹੈ।
'ਲਾਲ ਸਿੰਘ ਚੱਢਾ' ਦੀ ਕਮਾਈ
ਭਾਰਤੀ ਬਾਕਸ ਆਫਿਸ 'ਤੇ ਨੈੱਟ ਕਲੈਕਸ਼ਨ - 50.98 ਕਰੋੜ
ਭਾਰਤੀ ਬਾਕਸ ਆਫਿਸ 'ਤੇ ਗ੍ਰਾਸ ਕਲੈਕਸ਼ਨ 60.69 ਕਰੋੜ
ਓਵਰਸੀਜ਼ ਗ੍ਰਾਸ - 47.78 ਕਰੋੜ
ਵਿਸ਼ਵਵਿਆਪੀ ਗ੍ਰਾਸ ਕਲੈਕਸ਼ਨ -108.47 ਕਰੋੜ
'ਲਾਲ ਸਿੰਘ ਚੱਢਾ' 11 ਅਗਸਤ ਨੂੰ ਰਿਲੀਜ਼ ਹੋਈ ਸੀ
ਆਮਿਰ ਖਾਨ ਅਤੇ ਕਰੀਨਾ ਕਪੂਰ ਖਾਨ ਸਟਾਰਰ ਫਿਲਮ 'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਕਾਫੀ ਸਮੇਂ ਬਾਅਦ ਪ੍ਰਸ਼ੰਸਕ ਆਮਿਰ ਨੂੰ ਪਰਦੇ 'ਤੇ ਦੇਖਣ ਲਈ ਬੇਤਾਬ ਸਨ। ਫਿਲਮ ਨੇ ਘਰੇਲੂ ਬਾਜ਼ਾਰ 'ਚ ਥੋੜ੍ਹੀ ਨਿਰਾਸ਼ਾ ਦਿਖਾਈ ਪਰ ਵਿਦੇਸ਼ੀ ਬਾਜ਼ਾਰਾਂ 'ਤੇ ਫਿਲਮ ਦਾ ਦਬਦਬਾ ਹੈ।