Sunday, April 06, 2025
 
BREAKING NEWS

ਹਿਮਾਚਲ

ਪਹਿਲਗਾਮ ’ਚ ਆਈ.ਟੀ.ਬੀ.ਪੀ. ਜਵਾਨਾਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ

August 16, 2022 12:39 PM

ਪਹਿਲਗਾਮ : ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਇੰਡੋ-ਤਿੱਬਤੀ ਸਰਹੱਦੀ ਪੁਲਿਸ (ਆਈ.ਟੀ.ਬੀ.ਪੀ.) ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਕਈ ਜਵਾਨ ਜ਼ਖ਼ਮੀ ਹੋ ਗਏ ਹਨ। ਜਵਾਨ ਯਾਤਰਾ ਡਿਊਟੀ ’ਤੇ ਸਨ। ਹਾਦਸਾ ਚੰਦਨਵਾਰੀ ਪਹਿਲਗਾਮ ’ਚ ਵਾਪਰਿਆ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਭਾਰਤ-ਤਿੱਬਤ ਸਰਹੱਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਬੱਸ ’ਚ ਕੁੱਲ 39 ਜਵਾਨ ਸਨ, ਜਿਸ ’ਚੋਂ 37 ਆਈ.ਟੀ.ਬੀ.ਪੀ. ਅਤੇ 2 ਜੰਮੂ ਕਸ਼ਮੀਰ ਪੁਲਿਸ ਦੇ ਸਨ। ਬੱਸ ਦਾ ਬਰੇਕ ਫੈਲ ਹੋਣ ਤੋਂ ਬਾਅਦ ਉਹ ਨਦੀ ਦੇ ਕਿਨਾਰੇ ਡਿੱਗ ਗਈ। ਫ਼ੌਡੀ ਚੰਦਨਵਾੜੀ ਤੋਂ ਪਹਿਲਗਾਮ ਵੱਲ ਜਾ ਰਹੇ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

 

Have something to say? Post your comment

Subscribe