ਨਵੀਂ ਦਿੱਲੀ: ਭਾਰਤ ਦੇ ਸੁਧੀਰ ਨੇ ਕਾਮਨਵੈਲਥ ਗੇਮਸ ਦੀ ਪੈਰਾ ਪਾਵਰ ਲਿਫਟਿੰਗ ਈਵੈਂਟ ਦੇ ਪੁਰਸ਼ ਹੈਵੀਵੇਟ ਫਾਈਨਲ ਵਿਚ ਨਵੇਂ ਰਿਕਾਰਡ ਨਾਲ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ।
ਸੁਧੀਰ ਕਾਮਨਵੈਲਥ ਗੇਮਸ ਦੀ ਪੈਰਾ ਪਾਵਰ ਲਿਫਟਿੰਗ ਈਵੈਂਟ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ਵਿਚ 212 ਕਿਲੋਗ੍ਰਾਮ ਭਾਰ ਚੁੱਕ ਕੇ ਰਿਕਾਰਡ 134.5 ਅੰਕ ਨਾਲ ਗੋਲਡ ਮੈਡਲ ਜਿੱਤਿਆ।
ਸੁਧੀਰ ਹਾਲਾਂਕਿ ਆਪਣੀ ਅੰਤਿਮ ਕੋਸ਼ਿਸ਼ਵਿਚ 217 ਕਿਲੋਗ੍ਰਾਮ ਭਾਰ ਚੁੱਕਣ ਵਿਚ ਅਸਫਲ ਰਹੇ। ਨਾਈਜੀਰੀਆ ਦੇ ਇਕੇਚੁਕਵੂ ਕ੍ਰਿਸਟੀਅਨ ਉਬਿਚੁਕਵੂ ਨੇ 133.6 ਅੰਕ ਨਾਲ ਸਿਲਵਰ ਜਦੋਂ ਕਿ ਸਕਾਟਲੈਂਡ ਦੇ ਮਿਲੀ ਯੂਲੇ ਨੇ 130.9 ਅੰਕ ਨਾਲ ਕਾਂਸੇ ਦਾ ਤਮਗਾ ਜਿੱਤਿਆ।
ਪਾਵਰਲਿਫਟਿੰਗ ਵਿਚ ਭਾਰ ਚੁੱਕਣ ‘ਤੇ ਸਰੀਰ ਦੇ ਭਾਰ ਤੇ ਤਕਨੀਕ ਮੁਤਾਬਕ ਅੰਕ ਮਿਲਦੇ ਹਨ। ਬਰਾਬਰ ਭਾਰ ਚੁੱਕਣ ‘ਤੇ ਸਰੀਰਕ ਰੂਪ ਤੋਂ ਘੱਟ ਭਾਰ ਵਾਲੇ ਖਿਡਾਰੀ ਨੂੰ ਦੂਜੇ ਦੀ ਤੁਲਨਾ ਵਿਚ ਜ਼ਿਆਦਾ ਅੰਕ ਮਿਲਣਗੇ। ਇਸ ਤੋਂ ਪਹਿਲਾਂ ਮਨਪ੍ਰੀਤ ਕੌਰ ਤੇ ਸਕੀਨਾ ਖਾਤੂਨ ਮਹਿਲਾ ਲਾਈਟਵੇਟ ਫਾਈਨਲ ਵਿਚ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ‘ਤੇ ਰਹਿੰਦੇ ਹੋਏ ਤਮਗੇ ਤੋਂ ਚੂਕ ਗਈ
ਜਦੋਂ ਕਿ ਪੁਰਸ਼ ਲਾਈਟਵੇਟ ਫਾਈਨਲ ਵਿਚ ਪਰਮਜੀਤ ਕੁਮਾਰ ਤਿੰਨੋਂ ਕੋਸ਼ਿਸ਼ਾਂ ਵਿਚ ਅਸਫਲ ਰਹਿਣ ਦੇ ਬਾਅਦ ਆਖਰੀ ਸਥਾਨ ‘ਤੇ ਰਹੇ। ਮਨਪ੍ਰੀਤ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ 87 ਤੇ ਦੂਜੀ ਕੋਸ਼ਿਸ਼ ਵਿਚ 88 ਕਿਲੋਗ੍ਰਾਮ ਭਾਰ ਚੁੱਕਿਆ ਪਰ ਤੀਜੀ ਕੋਸ਼ਿਸ਼ ਵਿਚ 90 ਕਿਲੋਗ੍ਰਾਮ ਭਾਰ ਚੁੱਕਣ ਵਿਚ ਅਸਫਲ ਹੀ। ਮਨਪ੍ਰੀਤ ਨੂੰ 89.6 ਅੰਕ ਮਿਲੇ।