ਐਨਾਕੋਂਡਾ ਅਤੇ ਪਾਇਥਨ ਦੁਨੀਆਂ ਦੇ ਸਭ ਤੋਂ ਵੱਡੇ ਸੱਪ ਹਨ, ਜੋ ਕਿਸੇ ਨੂੰ ਵੀ ਜ਼ਿੰਦਾ ਨਿਗਲ ਜਾਂਦੇ ਹਨ। ਅੱਜ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇੱਕ ਵੀਡੀਓ ਦੇਖਣ ਨੂੰ ਮਿਲਿਆ। ਜਿਸ ਨੂੰ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ। ਇਸ ਵੀਡੀਓ ਨੂੰ ਐਨੀਮਲ ਵਰਲਡ ਨਾਂਅ ਦੇ ਟਵਿਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।
ਇਸ ਨੂੰ ਹੁਣ ਤੱਕ 1500 ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ 60 ਲਾਈਕਸ ਅਤੇ ਕਈ ਰੀਟਵੀਟਸ ਵੀ ਮਿਲ ਚੁੱਕੇ ਹਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਅਜਗਰ ਕਿਸੇ ਥਾਂ 'ਤੇ ਪਿਆ ਹੋਇਆ ਹੈ। ਇਹ ਇੰਨਾ ਵੱਡਾ ਹੈ ਕਿ ਦੇਖ ਕੇ ਰੂਹ ਕੰਬ ਜਾਵੇ। ਅਜਗਰ ਦੇ ਕੋਲ ਇੱਕ ਹਿਰਨ ਵੀ ਪਿਆ ਹੋਇਆ ਹੈ। ਲੱਗਦਾ ਹੈ ਕਿ ਹਿਰਨ ਮਰ ਚੱਕਿਆ ਹੈ ਅਤੇ ਕੁਝ ਲੋਕ ਵੀ ਇਸ ਦੇ ਕੋਲ ਖੜ੍ਹੇ ਹਨ।
ਫਿਰ ਅਜਗਰ ਹੌਲੀ-ਹੌਲੀ ਖਿਸਕਣਾ ਸ਼ੁਰੂ ਕਰ ਦਿੰਦਾ ਹੈ ਅਤੇ ਅਚਾਨਕ ਹਿਰਨ ਵੱਲ ਮੁੜਦਾ ਹੈ। ਅਜਗਰ ਸਭ ਤੋਂ ਪਹਿਲਾਂ ਹਿਰਨ ਦੇ ਮੂੰਹ ਕੋਲ ਆਪਣਾ ਫਨ ਲਿਆਉਂਦਾ ਹੈ ਅਤੇ ਹੌਲੀ-ਹੌਲੀ ਇਸ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬਾਅਦ ਅਜਗਰ ਨੇ ਇਕ ਝਟਕੇ 'ਚ ਹਿਰਨ ਨੂੰ ਨਿਗਲ ਲਿਆ। ਵੇਖਦੇ ਹੀ ਵੇਖਦੇ ਅਜਗਰ ਹਿਰਨ ਨੂੰ ਨਿਗਲ ਜਾਂਦਾ ਹੈ ਅਤੇ ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਹੌਲੀ-ਹੌਲੀ ਅਜਗਰ ਦੀ ਪਿੱਠ 'ਤੇ ਹੱਥ ਮਾਰਦੇ ਹਨ ਤਾਂ ਕਿ ਉਹ ਆਰਾਮ ਨਾਲ ਹਿਰਨ ਨੂੰ ਆਪਣੇ ਢਿੱਡ 'ਚ ਲੈ ਕੇ ਹਜ਼ਮ ਕਰ ਸਕੇ।
ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਅਜਗਰ ਨੇ ਪਹਿਲਾਂ ਹਿਰਨ 'ਤੇ ਹਮਲਾ ਕੀਤਾ ਹੋਵੇਗਾ ਅਤੇ ਫਿਰ ਉਸ ਨੂੰ ਨਿਗਲਿਆ ਹੋਵੇਗਾ, ਜਿਸ ਕਾਰਨ ਹਿਰਨ ਦੀ ਮੌਤ ਹੋ ਗਈ ਹੋਵੇਗੀ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਹਿਰਨ ਨੂੰ ਅਜਗਰ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਜਿਸ ਕਾਰਨ ਅਜਗਰ ਨੇ ਹਿਰਨ ਨੂੰ ਛੱਡ ਦਿੱਤਾ ਹੋਵੇਗਾ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਹਿਰਨ ਮਰ ਗਿਆ ਹੈ ਤਾਂ ਉਨ੍ਹਾਂ ਨੇ ਫਿਰ ਅਜਗਰ ਨੂੰ ਹਿਰਨ ਨੂੰ ਨਿਗਲਣ ਲਈ ਛੱਡ ਦਿੱਤਾ।