Saturday, November 23, 2024
 

ਪੰਜਾਬ

ਜ਼ਮਾਨਤ ਤੋਂ ਬਾਅਦ ਮਾਨਸਾ ਪਹੁੰਚੇ ਵਿਧਾਇਕ ਡਾ. ਵਿਜੇ ਸਿੰਗਲਾ

July 12, 2022 04:01 PM

ਪਹਿਲਾਂ ਦੀ ਤਰ੍ਹਾਂ ਹੋਣਗੇ ਮਾਨਸਾ ਹਲਕੇ ਦੇ ਵਿਕਾਸ ਪੱਖੀ ਕੰਮ - ਡਾ. ਵਿਜੇ ਸਿੰਗਲਾ
ਮਾਨਸਾ : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਦ ਮਾਨਸਾ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਾਬਕਾ ਸੇਹਤ ਮੰਤਰੀ ਡਾ. ਵਿਜੈ ਸਿੰਗਲਾ ਆਪਣੇ ਮਾਨਸਾ ਦਫ਼ਤਰ ਪਹੁੰਚੇ। ਜਿੱਥੇ ਉਹਨਾਂ ਨੂੰ ਚਾਹੁਣ ਵਾਲਿਆਂ, ਪਾਰਟੀ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਹਨਾਂ ਖੁਦ ਨੂੰ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਦੱਸਦਿਆਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਜੋ ਮਸਲਾ ਹੈ ਉਸ ਵਿੱਚ ਪਾਰਟੀ ਸਾਥ ਦੇਵੇਗੀ ਤੇ ਮੈਂ ਪਾਕ ਸਾਫ਼ ਬਾਹਰ ਆਵਾਂਗਾ।

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਫੀ ਸਮਾਂ ਜੇਲ ਵਿੱਚ ਬਤੀਤ ਕਰਨ ਤੋਂ ਬਾਅਦ ਜ਼ਮਾਨਤ ਮਿਲਣ ਤੇ ਮਾਨਸਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਾਬਕਾ ਸੇਹਤ ਮੰਤਰੀ ਡਾ. ਵਿਜੈ ਸਿੰਗਲਾ ਆਪਣੇ ਦਫ਼ਤਰ ਮਾਨਸਾ ਪਹੁੰਚੇ। ਜਿੱਥੇ ਉਹਨਾਂ ਨੂੰ ਚਾਹੁਣ ਵਾਲੇ ਪਾਰਟੀ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਜਿੰਨਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਵਿਜੈ ਸਿੰਗਲਾ ਨੇ ਕਿਹਾ ਕਿ ਸੂਬੇ ਵਿਚ ਸਾਡੀ ਪਾਰਟੀ ਦੀ ਸਰਕਾਰ ਹੈ ਅਤੇ ਸਾਡੇ ਦਫਤਰ ਵਿੱਚ ਸਾਰੇ ਪਾਰਟੀ ਵਰਕਰ ਇਕੱਤਰ ਹੋਏ ਹਨ ਤੇ ਅਸੀਂ ਰਲ-ਮਿਲ ਕੇ ਲੋਕਾਂ ਦੇ ਕੰਮਕਾਜ ਜਿਸ ਤਰਾਂ ਪਹਿਲਾਂ ਜਾਰੀ ਸਨ, ਇਨਾ ਨੂੰ ਉਸੇ ਤਰਾਂ ਜਾਰੀ ਰੱਖਾਂਗੇ।ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਹੋਇਆ ਹੈ ਅਤੇ ਅਸੀਂ ਆਪਣੀ ਪਾਰਟੀ ਦੇ ਏਜੰਡੇ ਤੇ ਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਵਫ਼ਾਦਾਰੀ ਨਾਲ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜੋ ਵੀ ਮਸਲਾ ਹੈ, ਉਸ ਵਿੱਚ ਪਾਰਟੀ ਮੇਰਾ ਸਾਥ ਦੇਵੇਗੀ ਅਤੇ ਮੈਂ ਪਾਕ ਸਾਫ ਬਾਹਰ ਆਵਾਂਗਾ।

 

Have something to say? Post your comment

Subscribe