Friday, November 22, 2024
 

ਸਿਆਸੀ

ਬਜਟ ’ਚ ਕਿਤੇ ਵੀ ‘ਆਪ’ ਨੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਗਾਰੰਟੀਆਂ ਦਾ ਜ਼ਿਕਰ ਨਹੀਂ ਕੀਤਾ-ਪ੍ਰਤਾਪ ਬਾਜਵਾ

June 27, 2022 08:41 PM

ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਖਾਰਜ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਵਿਚ ਇਹ ਨਹੀਂ ਦੱਸ ਸਕੇ ਹਨ ਕਿ 300 ਯੂਨਿਟ ਮੁਫਤ ਬਿਜਲੀ ਦੇਣ ਦੀ ਸਕੀਮ, ਜਿਸ ਨੂੰ ਉਹ ਪਹਿਲੀ ਜੁਲਾਈ ਤੋਂ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਨ, ਉਸ ਲਈ ਬਜਟ ਦਾ ਪ੍ਰਬੰਧ ਕਿੱਥੇ ਕੀਤਾ ਗਿਆ ਹੈ? ਉਹਨਾਂ ਕਿਹਾ ਕਿ ਬਜਟ ’ਚ ਕਿਤੇ ਵੀ ‘ਆਪ’ ਨੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਗਾਰੰਟੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਫ਼ਤ ਬਿਜਲੀ ਸਕੀਮ ਬਾਰੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਬਾਜਵਾ ਨੇ ਕਿਹਾ ਕਿ ਵਿੱਤ ਮੰਤਰੀ ਖੁਦ ਮੰਨ ਰਹੇ ਹਨ ਕਿ ਇਸ ਮਹੀਨੇ ਜੂਨ ਦੇ ਅੰਤ ਤੱਕ ਜੀਐਸਟੀ ਮੁਆਵਜ਼ੇ ਵਜੋਂ ਮਿਲਣ ਵਾਲੇ 14-15, 000 ਕਰੋੜ ਰੁਪਏ ਰੁਕ ਜਾਣਗੇ। ਇਸ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਬਜਟ ਵਿਚ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ।

'ਆਪ' ਨੇ ਵਾਅਦਾ ਕੀਤਾ ਸੀ ਕਿ ਉਹ ਮੁਹੱਲਾ ਕਲੀਨਿਕ ਬਣਾਏਗੀ। ਹੁਣ ਬਜਟ ਵਿਚ ਸਿਰਫ਼ 117 ਮੁਹੱਲਾ ਕਲੀਨਿਕਾਂ ਦਾ ਜ਼ਿਕਰ ਕੀਤਾ ਗਿਆ ਹੈ। ਮੁਹੱਲਾ ਕਲੀਨਿਕ ਦਾ ਮਤਲਬ ਹੈ ਹਰੇਕ ਮੁਹੱਲੇ ਵਿਚ ਇਕ ਕਲੀਨਿਕ। ਜਿੱਥੇ ਸਰਕਾਰ ਹੁਣ ਸਿਰਫ਼ 117 ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕਰ ਰਹੀ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਔਰਤਾਂ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਮਾਮਲੇ ਵਿਚ ਕੁਝ ਨਹੀਂ ਕਿਹਾ। ਇਹ ਔਰਤਾਂ ਨਾਲ ਧੋਖਾ ਹੈ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe