ਚੰਡੀਗੜ੍ਹ: ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋ ਤੋਂ ਹੀ ਵਿਰੋਧੀ ਕਿਸੇ ਨਾ ਕਿਸੇ ਤਰੀਕੇ ਨਾਲ ਅੜਚਣਾਂ ਪਾਈਆਂ ਜਾ ਰਹੀਆਂ ਹਨ। ਹੁਣ ਵਿਰੋਧੀਆਂ ਦੀ ਇਹ ਕੋਸਿ਼ਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਜਿਹੀਆਂ ਮੁਸ਼ਕਲਾਂ ਪੈਦਾ ਕੀਤੀਆਂ ਜਾਣ ਜਿਸ ਨਾਲ ਲੋਕ ਔਖੇ ਹੋਣ ਅਤੇ ਆਪ ਸਰਕਾਰ ਨੂੰ ਦੋਸ਼ ਦੇਣ।
ਇਸੇ ਲੜੀ ਵਿਚ ਹੁਣ ਪੰਜਾਬ ਦੇ ਬਿਜਲੀ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਾਏ ਬੰਜਾਰਾ ਤੋਂ ਰਾਜਪੁਰਾ ਥਰਮਲ ਬਿਜਲੀ ਪਲਾਂਟ ਤੱਕ ਰੇਲ ਪਟੜੀ ਤੋਂ ਘੱਟੋ-ਘੱਟ 1200 ਕਲਿੱਪਾਂ ਨੂੰ ਹਟਾ ਕੇ ਬਿਜਲੀ ਦੀ ਸਪਲਾਈ ਨੂੰ ਠੱਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਦੂਜੀ ਕੋਸ਼ਿਸ਼ ਹੈ।
ਪਿਛਲੇ ਮਹੀਨੇ ਦੇ ਸ਼ੁਰੂ ਵਿੱਚ 60 ਕਲਿੱਪਿੰਗਾਂ ਨੂੰ ਹਟਾ ਦਿੱਤਾ ਗਿਆ ਸੀ। ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਮੌਕੇ ’ਤੇ ਜ਼ਿਲ੍ਹਾ ਪੁਲੀਸ ਤੇ ਰੇਲਵੇ ਪੁਲੀਸ ਦੇ ਅਧਿਕਾਰੀ ਪਹੁੰਚ ਗਏ ਹਨ।