ਬ੍ਰਾਜ਼ੀਲ : ਭਾਰਤ ਦੀ ਵੇਦਿਕਾ ਸ਼ਰਮਾ ਨੇ 'ਡੈੱਫ ਓਲੰਪਿਕ' ਦੇ ਪੰਜਵੇਂ ਦਿਨ 10 ਮੀਟਰ ਰਾਈਫਲ ਮਹਿਲਾ ਮੁਕਾਬਲੇ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਅਤੇ ਉਸ ਦੀ ਜੋੜੀਦਾਰ ਪ੍ਰਾਂਜਲੀ ਧੂਮਲ ਚੌਥੇ ਸਥਾਨ ’ਤੇ ਰਹੀ।
ਵੇਦਿਕਾ ਨੇ ਵੀਰਵਾਰ ਨੂੰ ਫਾਈਨਲ ਮੁਕਾਬਲੇ 'ਚ 207.2 ਦੇ ਸਕੋਰ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ, ਜਦੋਂਕਿ ਯੂਕ੍ਰੇਨ ਦੀ ਇੰਨਾ ਅਫੋਨਚੇਂਕੋ ਨੇ ਸੋਨ ਅਤੇ ਦੱਖਣੀ ਕੋਰੀਆ ਦੀ ਯਾ-ਜੂ ਕਾਓ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਚੌਥੇ ਸਥਾਨ 'ਤੇ ਰਹੀ ਪ੍ਰਾਂਜਲੀ ਧੂਮਲ ਨੇ 189.1 ਦਾ ਸਕੋਰ ਕੀਤਾ।
ਯੂਕੇਨ 24 ਸੋਨ, 9 ਚਾਂਦੀ ਅਤੇ 13 ਕਾਂਸੀ ਦੇ ਤਮਗ਼ੇ ਨਾਲ ਪਹਿਲੇ ਸਥਾਨ 'ਤੇ ਹੈ। ਭਾਰਤ ਨੇ ਡੇਂਫ ਓਲੰਪਿਕ ਵਿੱਚ ਹੁਣ ਤੱਕ ਕੁੱਲ ਚਾਰ ਤਮਗ਼ੇ (ਦੋ ਸੋਨ ਅਤੇ ਦੋ ਕਾਂਸੀ) ਜਿੱਤੇ ਹਨ ਅਤੇ ਉਹ ਤਮਗ਼ਾ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹੈ।