Friday, November 22, 2024
 

ਪੰਜਾਬ

ਹੁਣ ਪੰਜਾਬ 'ਚ NHM ਅਧੀਨ ਤੈਨਾਤ ਕਰਮਚਾਰੀਆਂ ਲਈ ਮੈਟ੍ਰਿਕ ਤੱਕ ਪੰਜਾਬੀ ਵਿਸ਼ਾ ਪਾਸ ਕਰਨਾ ਲਾਜ਼ਮੀ

March 25, 2022 07:26 AM

ਚੰਡੀਗੜ੍ਹ: ਐਨਐਚਐਮ ਅਧੀਨ ਤੈਨਾਤ ਕਰਮਚਾਰੀਆਂ ਲਈ ਪੰਜਾਬ ਸਰਕਾਰ ਨੇ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਦੇ ਤਹਿਤ ਐਨਐਚਐਮ ਕਰਮਚਾਰੀਆਂ ਲਈ ਮੈਟ੍ਰਿਕ ਤੱਕ ਪੰਜਾਬੀ ਵਿਸ਼ਾ ਪਾਸ ਕਰਨਾ ਲਾਜ਼ਮੀ ਹੋਵੇਗਾ।

ਦਰਅਸਲ ਸਰਕਾਰ ਵਲੋਂ ਬੋਰਡਾਂ, ਕਾਰਪੋਰੇਸ਼ਨਾਂ, ਕਮਿਸ਼ਨਾਂ ਅਥਾਰਟੀਆਂ ਵਿਚ ਕੰਮ ਕਰਦੇ ਕਰਮਚਾਰੀਆਂ ਦਾ ਮੈਟ੍ਰਿਕ ਪੱਧਰ ਤੱਕ ਪੰਜਾਬੀ ਵਿਸ਼ਾ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਸ ਦੇ ਤਹਿਤ ਜਿਹੜੇ ਕਰਮਚਾਰੀ ਮੈਟਿਕ ਪੱਧਰ ਤੱਕ ਪੰਜਾਬੀ ਵਿਸ਼ਾ ਪਾਸ ਨਹੀਂ ਹਨ, ਉਹਨਾਂ ਨੂੰ ਪੰਜਾਬੀ ਵਿਸ਼ਾ ਪਾਸ ਕਰਨ ਲਈ 6 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ।

ਅਜਿਹੇ ਕਰਮਚਾਰੀਆਂ ਦੀ ਜਾਣਕਾਰੀ ਐਚ.ਆਰ. ਸ਼ਾਖਾ, ਮੁੱਖ ਦਫਤਰ ਨੂੰ ਵੀ ਭੇਜੀ ਜਾਵੇ ਅਤੇ ਜੇਕਰ ਇਹਨਾਂ ਕਰਮਚਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਪੰਜਾਬੀ ਵਿਸ਼ਾ ਪਾਸ ਨਹੀਂ ਕੀਤਾ ਤਾਂ ਇਹਨਾਂ ਕਰਮਚਾਰੀਆਂ ਦੀਆਂ ਸੇਵਾਵਾਂ ਵਿਭਾਗ ਵੱਲੋਂ ਸਮਾਪਤ ਕੀਤੀਆਂ ਜਾ ਸਕਦੀਆਂ ਹਨ।

 

Have something to say? Post your comment

Subscribe