Sunday, April 06, 2025
 
BREAKING NEWS
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਪ੍ਰਸ਼ਾਸਨ ਨੇ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਖਿਲਾਫ਼ ਸ਼ਿਕੰਜਾ ਕੱਸਿਆਕੈਬਨਿਟ ਮੰਤਰੀਆਂ ਨੇ ਸ਼੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ ਰਾਮ ਨੌਮੀ 'ਤੇ ਰਾਮ ਸੇਤੂ ਦੇ ਬ੍ਰਹਮ ਦਰਸ਼ਨ ਕੀਤੇ - ਪ੍ਰਧਾਨ ਮੰਤਰੀ ਮੋਦੀMohali : ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ਤੋਂ ਵਿਦਿਆਰਥੀ ਨੇ ਛਾਲ ਮਾਰ ਕੇ ਦਿੱਤੀ ਜਾਨਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (6 ਅਪ੍ਰੈਲ 2025)ਪੰਜਾਬ ਸਰਕਾਰ ਨੇ ਰੱਦ ਕੀਤੀਆਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਇਹ ਆਦਤਾਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨਕੀ ਤੁਹਾਨੂੰ ਵੀ ਬਿਜਲੀ ਦਾ ਝਟਕਾ ਲੱਗਦਾ ਹੈ ਜਦੋਂ ਕੋਈ ਤੁਹਾਨੂੰ ਛੂਹਦਾ ਹੈ ? ਇਸ ਪਿੱਛੇ ਵਿਗਿਆਨ ਜਾਣੋਛੱਤੀਸਗੜ੍ਹ ਦੇ 86 ਨਕਸਲੀਆਂ ਨੇ ਕੀਤਾ ਆਤਮ ਸਮਰਪਣਡਾਕਟਰ ਵੀ ਚਿੰਤਤ, ਇੱਕੋ ਹਸਪਤਾਲ ਦੀਆਂ 10 ਤੋਂ ਵੱਧ ਨਰਸਾਂ ਨੂੰ ਬ੍ਰੇਨ ਟਿਊਮਰ

ਮਨੋਰੰਜਨ

ਸ਼ੂਟਿੰਗ ਨਹੀਂ ਸਗੋਂ ਆਪਣੀ ਇਸ ਗੰਭੀਰ ਬੀਮਾਰੀ ਕਾਰਨ ਸਲਮਾਨ ਛੱਡ ਰਹੇ 'ਬਿੱਗ ਬੌਸ 13'

December 11, 2019 12:13 PM

ਮੁੰਬਈ : ਬਿੱਗ ਬੌਸ ਦੇ ਲਗਭਗ 10 ਸੀਜ਼ਨ ਹੋਸਟ ਕਰ ਚੁੱਕੇ ਸਲਮਾਨ ਖਾਨ ਹੁਣ ਇਸ ਸ਼ੋਅ ਦਾ ਇਕ ਅਟੁੱਟ ਹਿੱਸਾ ਬਣ ਚੁੱਕੇ ਹਨ। ਸਲਮਾਨ ਖਾਨ ਬਿਨਾ ਇਸ ਸ਼ੋਅ ਬਾਰੇ ਸੋਚਣਾ ਵੀ ਮੁਸ਼ਕਿਲ ਹੁੰਦਾ ਹੈ ਪਰ ਹਾਲ ਹੀ 'ਚ ਇਸ ਸ਼ੋਅ ਦੇ ਮੇਕਰਸ ਨੇ ਸ਼ੋਅ ਦੇ ਐਕਸਟੇਂਸ਼ਨ ਦੀ ਘੋਸ਼ਣਾ ਕੀਤੀ ਅਤੇ ਇਹ ਸ਼ੋਅ ਹੁਣ 5 ਹਫਤੇ ਅੱਗੇ ਵਧਾ ਦਿੱਤਾ ਗਿਆ ਹੈ। ਹਾਲਾਂਕਿ ਹੁਣ ਸਲਮਾਨ ਖਾਨ ਇਸ ਸ਼ੋਅ ਦੇ ਹੋਸਟ ਬਣੇ ਨਜ਼ਰ ਨਹੀਂ ਆਉਣਗੇ। ਹੁਣ ਇਸ ਸ਼ੋਅ ਦਾ ਹੋਸਟ ਕੋਈ ਹੋਰ ਹੋਵੇਗਾ। ਹਾਲੇ ਤੱਕ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ੋਅ ਦੇ ਐਕਸਟੇਂਸ਼ਨ ਤੇ ਸਲਮਾਨ ਖਾਨ ਦੀ ਡੇਟਸ ਦੇ ਚੱਲਦਿਆਂ ਉਹ ਇਹ ਸ਼ੋਅ ਛੱਡ ਰਹੇ ਹਨ ਪਰ ਹੁਣ ਇਸ ਖਬਰ ਪਿੱਛੇ ਕੁਝ ਹੋਰ ਹੀ ਸੱਚ ਸਾਹਮਣੇ ਆਇਆ ਹੈ।

ਖਬਰ ਹੈ ਕਿ ਸਲਮਾਨ ਖਾਨ ਇਹ ਸ਼ੋਅ ਆਪਣੀ ਆਉਣ ਵਾਲੀ ਫਿਲਮ ਨਹੀਂ ਸਗੋਂ ਆਪਣੀ ਸਿਹਤ ਦੇ ਚੱਕਰ 'ਚ ਛੱਡ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਸ਼ੋਅ ਦੀ ਹੋਸਟਿੰਗ ਦੌਰਾਨ ਸਲਮਾਨ ਖਾਨ ਕਾਫੀ ਸਟ੍ਰੈੱਸ ਲੈ ਰਹੇ ਹਨ। ਨਾਲ ਹੀ ਉਨ੍ਹਾਂ ਦੀ ਫਿਲਮਾਂ ਦਾ ਦੌਰ ਵੀ ਚੱਲ ਰਿਹਾ ਹੈ। ਅਜਿਹੇ 'ਚ ਸਲਮਾਨ ਖਾਨ ਦੀ ਫੈਮਿਲੀ ਨਹੀਂ ਚਾਹੁੰਦੀ ਕਿ ਇਸ ਤੋਂ ਜ਼ਿਆਦਾ ਤਨਾਅ ਲੈਣ।

ਦਰਅਸਲ ਸਲਮਾਨ ਖਾਨ 'Trigeminal Neuralgia' ਨਾਂ ਦੀ ਬੀਮਾਰੀ ਨਾਲ ਜੂਝ ਰਹੇ ਹਨ। ਇਸ ਬੀਮਾਰੀ ਦੇ ਚੱਲਦਿਆਂ ਜ਼ਿਆਦਾ ਤਨਾਅ ਲੈਣ ਜਾਂ ਗੁੱਸੇ 'ਚ ਆਉਣ ਕਾਰਨ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਅਕਸਰ ਵੀਕੈਂਡ ਦੇ ਵਾਰ ਦੇ ਐਪੀਸੋਡ 'ਚ ਸਲਮਾਨ ਖਾਨ ਨੂੰ ਗੁੱਸੇ ਹੁੰਦੇ ਤੇ ਤਨਾਅ 'ਚ ਆਉਂਦੇ ਹੋਏ ਦੇਖਿਆ ਗਿਆ ਹੈ।

ਪਿਛਲੇ ਹੀ ਐਪੀਸੋਡ 'ਚ ਅਰਹਾਨ ਦੇ ਝੂਠ ਨਾਲ ਸਲਮਾਨ ਖਾਨ ਇੰਨੇ ਨਾਰਾਜ਼ ਹੋ ਗਏ ਕਿ ਗੁੱਸੇ 'ਚ ਉਨ੍ਹਾਂ ਨੇ ਆਪਣੇ ਜੈਕਟ ਸੁੱਟ ਦਿੱਤੀ। ਖਬਰ ਹੈ ਕਿ ਬਤੌਰ ਹੋਸਟ ਇਹ ਸਲਮਾਨ ਖਾਨ ਦਾ ਬਿੱਗ ਬੌਸ ਦਾ ਆਖਰੀ ਸੀਜ਼ਨ ਹੋ ਸਕਦਾ ਹੈ। ਸਲਮਾਨ ਖਾਨ ਪਿਛਲੇ ਕੁਝ ਸੀਜ਼ਨਸ ਤੋਂ ਛੱਡਣਾ ਚਾਹੁੰਦੇ ਹਨ ਪਰ ਮੇਕਰਸ ਹਰ ਵਾਰ ਸਲਮਾਨ ਨੂੰ ਮਨਾ ਲੈਂਦੇ ਹਨ ਪਰ ਹੁਣ ਸਲਮਾਨ ਖਾਨ ਦਾ ਪਰਿਵਾਰ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ 'ਚ ਆ ਗਿਆ ਹੈ।

ਬਿੱਗ ਬੌਸ ਦਾ ਇਹ 13ਵਾਂ ਸੀਜ਼ਨ ਚੱਲ ਰਿਹਾ ਹੈ ਤੇ ਸਲਮਾਨ ਪੂਰੇ 10 ਸੀਜ਼ਨ ਹੋਸਟ ਕਰ ਚੁੱਕੇ ਹਨ। ਇਸ ਸ਼ੋਅ ਦਾ ਪਹਿਲੀ ਸੀਜ਼ਨ ਅਰਸ਼ਦ ਵਾਰਸੀ ਨੇ ਹੋਸਟ ਕੀਤਾ ਸੀ।

 

Have something to say? Post your comment

 
 
 
 
 
Subscribe