ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਪੈਰਾਗਲਾਈਡਿੰਗ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੇ ਆਦੇਸ਼ ਤੱਕ ਪੈਰਾਗਲਾਈਡਿੰਗ ‘ਤੇ ਰੋਕ ਲਗਾ ਦਿੱਤੀ ਹੈ।
ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਕਾਂਗੜਾ ਦੇ ਡਿਪਟੀ ਕਮਿਸ਼ਨਰ ਡਾਕਟਰ ਨਿਪੁਨ ਜਿੰਦਲ ਨੇ ਆਫ਼ਤ ਪ੍ਰਬੰਧਨ ਐਕਟ ਦੇ ਅਧੀਨ ਪੈਰਾਗਲਾਈਡਿੰਗ ‘ਤੇ ਰੋਕ ਲਗਾ ਦਿੱਤੀ ਹੈ।
ਜ਼ਿਲ੍ਹਾ ਸੈਰ-ਸਪਾਟਾ ਵਿਕਾਸ ਅਧਿਾਕਰੀ ਨੂੰ ਸਾਰੇ ਪੈਰਾਗਲਾਈਡਿੰਗ ਆਪਰੇਟਰ ਅਤੇ ਪਾਇਲਟ ਦਾ ਰਜਿਸਰਟੇਸ਼ਨ ਅਤੇ ਉਨ੍ਹਾਂ ਨੂੰ ਯੂਨਿਕ ਕੋਡ ਜਾਰੀ ਕੀਤਾ ਜਾਣਾ ਯਕੀਨੀ ਕਰਨ ਲਈ ਕਿਹਾ ਗਿਆ ਹੈ।
ਇਕ ਅਧਿਕਾਰਤ ਬਿਆਨ ਅਨੁਸਾਰ ਜਿੰਦਲ ਲਗਭਗ ਇਕ ਪੰਦਰਵਾੜੇ ‘ਚ ਪਾਬੰਦੀ ਆਦੇਸ਼ ਦੀ ਸਮੀਖਿਆ ਰਕਨਗੇ। ਕਾਂਗੜਾ ਦੇ ਬੀਰ ਬਿਲਿੰਗ ‘ਚ ਗਲਾਈਡਰ ਨੂੰ ਧੱਕਾ ਦੇ ਰਿਹਾ ਇਕ ਹੈਲਪਰ ਰੱਸੀ ‘ਚ ਫਸ ਗਿਆ ਸੀ, ਜਿਸ ਨਾਲ ਗਲਾਈਡਰ ਦਾ ਸੰਤੁਲਨ ਵਿਗੜ ਗਿਆ।
ਦੋਵੇਂ ਨੌਜਵਾਨ 25-30 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗੇ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਪਾਇਲਟ ਨੂੰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।