ਹਰ ਮੌਕੇ ਨੂੰ ਖਾਸ ਬਣਾਉਣ ਵਾਲੇ ਗੂਗਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਇਕ ਵਾਰ ਫਿਰ ਆਕਰਸ਼ਕ ਅਤੇ ਰਚਨਾਤਮਕ ਡੂਡਲ ਬਣਾਇਆ ਹੈ।
ਇਸ ਐਨੀਮੇਟਡ ਡੂਡਲ ਵਿੱਚ ਔਰਤਾਂ ਦੇ ਸਬਰ, ਕੁਰਬਾਨੀ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰਲੇ ਆਤਮ-ਵਿਸ਼ਵਾਸ ਨੂੰ ਵੀ ਉੱਕਰਿਆ ਗਿਆ ਹੈ।
ਗੂਗਲ ਦੇ ਹੋਮਪੇਜ 'ਤੇ ਵੱਖ-ਵੱਖ ਸਭਿਆਚਾਰਾਂ ਦੀਆਂ ਔਰਤਾਂ ਦੇ ਜੀਵਨ ਦੀਆਂ ਝਲਕੀਆਂ ਨੂੰ ਪੇਸ਼ ਕਰਨ ਵਾਲੇ ਦਿਲਚਸਪ ਡੂਡਲ ਦੇ ਨਾਲ ਐਨੀਮੇਟਡ ਸਲਾਈਡਸ਼ੋ ਦੀ ਵਿਸ਼ੇਸ਼ਤਾ ਹੈ।
ਇੱਕ ਕੰਮਕਾਜੀ ਮਾਂ ਤੋਂ ਲੈ ਕੇ ਇੱਕ ਮੋਟਰਸਾਈਕਲ ਮਕੈਨਿਕ ਤਕ, ਇਸ ਡੂਡਲ ਦੀ ਇੱਕ ਦਿਲਚਸਪ ਸ਼ੈਲੀ ਹੈ।
ਹਰ ਸਾਲ ਦੀ ਤਰ੍ਹਾਂ, ਇਸ ਸਾਲ 2022 ਦਾ ਥੀਮ ਹੈ 'ਸਟੇਨੇਬਲ ਕੱਲ੍ਹ ਲਈ ਲਿੰਗ ਸਮਾਨਤਾ ਅੱਜ' ਯਾਨੀ ਕਿ ਟਿਕਾਊ ਕੱਲ੍ਹ ਲਈ ਲਿੰਗ ਸਮਾਨਤਾ ਜ਼ਰੂਰੀ ਹੈ।
ਔਰਤਾਂ ਦੇ ਸਾਹਮਣੇ ਹਰ ਖੇਤਰ ਵਿੱਚ ਚੁਣੌਤੀਆਂ ਆਈਆਂ ਹਨ, ਜਿਨ੍ਹਾਂ ਦਾ ਉਹ ਵਧੀਆ ਤਰੀਕੇ ਨਾਲ ਮੁਕਾਬਲਾ ਕਰ ਰਹੀਆਂ ਹਨ।
ਦਰਅਸਲ, ਅੰਤਰਰਾਸ਼ਟਰੀ ਮਹਿਲਾ ਦਿਵਸ ਸਾਲ 1908 ਵਿੱਚ 8 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ, ਪਰ ਇਸ ਨੂੰ ਮਨਾਉਣ ਦੀ ਪਹਿਲ ਮਜ਼ਦੂਰ ਅੰਦੋਲਨ ਤੋਂ ਇੱਕ ਸਾਲ ਬਾਅਦ ਹੋਈ ਅਤੇ ਉਦੋਂ ਹੀ ਸੰਯੁਕਤ ਰਾਸ਼ਟਰ ਦੁਆਰਾ ਇਸ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਨਾਮ ਦਿੱਤਾ ਗਿਆ।