Friday, November 22, 2024
 

ਪੰਜਾਬ

ਨਸ਼ਾ ਪੂਰਤੀ ਲਈ ਬੈਂਕ ਲੁੱਟਣ ਵਾਲੇ ਕਾਬੂ, ਅਸਲਾ ਬਰਾਮਦ

February 23, 2022 03:23 PM

ਅੰਮ੍ਰਿਤਸਰ : ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਬੈਂਕ ਡਕੈਤੀਆਂ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ। ਦਰਅਸਲ ਪਿਛਲੇ ਕੁਝ ਹਫ਼ਤਿਆਂ ਤੋਂ ਮਾਝੇ ਦੇ ਬਟਾਲਾ ਅੰਮ੍ਰਿਤਸਰ ਤੇ ਤਰਨ ਤਾਰਨ ਵਿੱਚ ਲਗਾਤਾਰ ਹੀ ਬੈਂਕਾਂ 'ਚ ਵੱਡੀਆਂ ਡਕੈਤੀਆਂ ਹੋ ਰਹੀਆਂ ਸਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੈਂਗ ਦੇ ਸਰਗਨਾ ਸਮੇਤ ਪੂਰੀ ਗੈਂਗ ਨੂੰ ਮਾਨਾਂਵਾਲ ਬੈਂਕ ਲੁੱਟਣ ਗਏ ਗਰੁੱਪ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

ਅੰਮ੍ਰਿਤਸਰ ਦਿਹਾਤੀ ਦੀਪਕ ਹਿਲੌਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਵਿਚ ਇਸ ਗੈਂਗ ਵੱਲੋਂ ਬੈਂਕ ਡਕੈਤੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਬੀਤੇ ਦਿਨ ਵੀ ਜਦੋਂ ਇਹ ਬੈਂਕ ਡਕੈਤੀ ਕਰਨ ਗਏ ਤਾਂ ਪੁਲੀਸ ਨੂੰ ਪਹਿਲਾਂ ਤੋਂ ਹੀ ਸੂਚਨਾ ਸੀ ਜਿਸ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

ਪੁਲੀਸ ਨੇ ਦੱਸਿਆ ਕਿ ਇਸ ਗੈਂਗ ਦੀ ਸਰਗਨਾ ਕਾਜਲ ਨਾਮ ਦੀ ਲੜਕੀ ਸੀ ਜੋ ਕਿ ਨਸ਼ੇ ਦੀ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਵਾਸਤੇ ਬੈਂਕ 'ਚ ਡਕੈਤੀਆਂ ਕਰਦੀ ਸੀ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਦੀ ਗੈਂਗ ਵਿਚ ਰਾਕੇਸ਼ ਕੁਮਾਰ ਉਰਫ਼ ਵਿੱਕੀ, ਵਿਜੇ ਸਿੰਘ, ਸੰਦੀਪ ਸਿੰਘ ਉਰਫ ਕਾਕਾ, ਮਨਜੀਤ ਸਿੰਘ ਉਰਫ ਸੋਨੂੰ, ਕੁਲਵਿੰਦਰ ਸਿੰਘ ਉਰਫ ਮੱਧਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਅਤੇ ਕ੍ਰਿਸ਼ਨਪ੍ਰੀਤ ਸਿੰਘ ਉਰਫ਼ ਕ੍ਰਿਸ਼ਨ ਅਤੇ ਇਨ੍ਹਾਂ ਦੀ ਸਰਗਨਾ ਕਾਜਲ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਪੁਲੀਸ ਨੇ ਦੱਸਿਆ ਕਿ ਇਹਨਾ ਦਾ ਗਰੁੱਪ ਬੈਂਕਾਂ ਚ ਡਕੈਤੀ ਕਰਕੇ ਲਗਜ਼ਰੀ ਜ਼ਿੰਦਗੀ ਬਤੀਤ ਕਰਦੇ ਸੀ, ਮਹਿੰਗੇ ਹੋਟਲਾਂ 'ਚ ਰਹਿੰਦੇ ਸਨ ਤੇ ਬਰੈਂਡਿਡ ਕੱਪੜੇ ਪਾਉਂਦੇ ਸਨ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ 'ਚੋਂ ਬੈਂਕਾਂ 'ਚੋਂ ਲੁੱਟੇ ਹੋਏ 28 ਲੱਖ ਤੋਂ ਵੱਧ ਇੰਡੀਅਨ ਕਰੰਸੀ ਬਰਾਮਦ ਕੀਤੀ ਅਤੇ ਇਨ੍ਹਾਂ ਦੇ ਕੋਲੋਂ 4 ਪਿਸਤੌਲ 5 ਰਫ਼ਲਾਂ ਅਤੇ 14 ਜ਼ਿੰਦਾ ਰੌਂਦ ਕਾਰਤੂਸ 32 ਬੋਰ ਅਤੇ 06 ਜ਼ਿੰਦਾ ਰੌਂਦ ਕਾਰਤੂਸ 30 ਬੋਰ ਦੇ ਬਰਾਮਦ ਕੀਤੇ। ਇਕ i20 ਕਾਰ ਅਤੇ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe