Saturday, November 23, 2024
 

ਪੰਜਾਬ

ਅਕਾਲੀ ਦਲ ਨੇ ਮੈਨੀਫੈਸਟੋ 'ਚ ਕੀਤੇ ਇਹ ਇਹ ਵਾਅਦੇ

February 15, 2022 04:53 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੋਣ ਵਾਅਦਿਆਂ ਦਾ ਮੂੰਹ ਖੋਲ੍ਹ ਦਿਤਾ ਹੈ। ਦਰਅਸਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਅਕਾਲੀ ਦਲ ਨੇ ਇਸ ਮੈਨੀਫੈਸਟੋ 'ਚ 50 ਦੇ ਕਰੀਬ ਵਾਅਦੇ ਮੈਨੀਫੈਸਟੋ 'ਚ ਕੀਤੇ ਹਨ।

ਅਕਾਲੀ ਦਲ ਵੱਲੋਂ ਐਲਾਨ
1. ਫ਼ਸਲ ਬੀਮਾ 50 ਹਜ਼ਾਰ ਰੁਪਏ ਪ੍ਰਤੀ ਏਕੜ
2. ਮੁਲਾਜ਼ਮਾਂ 'ਤੇ ਦਰਜ ਕੇਸ ਵਾਪਸ ਲਵਾਂਗੇ
3. ਰੇਤ ਤੇ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ
4. ਲਘੂ ਉਦਯੋਗਾਂ ਤੇ ਛੋਟੇ ਵਪਾਰੀਆਂ ਲਈ ਵੱਖਰਾ ਮੰਤਰਾਲਾ
5. ਉਦਯੋਗਾਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ
6. ਓਲੰਪਿਕ ਖੇਡਾਂ 'ਚ ਸੋਨ ਤਗਮੇ ਜੇਤੂਆਂ ਲਈ 7 ਕਰੋੜ ਰੁਪਏ
7. ਭਾਈ ਘਨੱਈਆ ਸਕੀਮ ਤਹਿਤ 10 ਲੱਖ ਦਾ ਬੀਮਾ
8. ਸ਼ਗਨ ਸਕੀਮ 51, 000 ਤੋਂ ਵਧਾ ਕੇ 75, 000
9. ਬੁਢਾਪਾ ਪੈਨਸ਼ਨ 3100 ਰੁਪਏ
10. ਗ਼ਰੀਬਾਂ ਲਈ 5 ਲੱਖ ਮਕਾਨ
11. ਵਿਦੇਸ਼ 'ਚ ਪੜ੍ਹਾਈ ਲਈ 10 ਲੱਖ ਤਕ ਦਾ ਮੁਫ਼ਤ ਕਰਜ਼
12. ਇਕ ਹਲਕੇ 'ਚ 10 ਮੈਗਾ ਸਕੂਲ
13. ਛੇ ਨਵੀਆਂ ਯੂਨੀਵਰਸਿਟੀਆਂ
14. ਸਰਕਾਰੀ ਸਕੂਲਾਂ ਤੋਂ ਪੜ੍ਹੇ ਬੱਚਿਆਂ ਲਈ ਕਾਲਜਾਂ 'ਚ 33 ਫ਼ੀਸਦ ਸੀਟਾਂ
15. ਤਿੰਨ-ਚਾਰ ਫਲਾਇੰਗ ਅਕਾਦਮੀਆਂ
16. ਗ਼ਰੀਬ ਤੇ ਲੋੜਵੰਦ ਪਰਿਵਾਰਾਂ ਲਈ ਨੀਲੇ-ਕਾਰਡ
17. ਹਰ ਘਰ 'ਚ 400 ਯੂਨਿਟ ਬਿਜਲੀ ਮੁਫ਼ਤ
18. ਨੀਲਾ ਕਾਰਡ ਧਾਰਕ ਔਰਤਾਂ ਨੂੰ 2-2 ਹਜ਼ਾਰ ਰੁਪਏ
19. ਸਰਕਾਰੀ ਮੁਲਾਜ਼ਮਾਂ ਲਈ 2004 ਵਾਲੀ ਪੈਨਸ਼ਨ ਸਕੀਮ
20. ਕਿਸਾਨਾਂ ਦੀ ਆਮਦਨ ਤਿੰਨ ਗੁਣਾ ਕਰਨ ਲਈ ਉਪਰਾਲਾ ਕਰਨ ਦਾ ਵਾਅਦਾ
21. ਫ਼ਸਲ ਬੀਮਾ 50, 000 ਰੁਪਏ ਪ੍ਰਤੀ ਏਕੜ
22. ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ
23. ਵਾਟਰ ਬੇਸਡ ਫਾਰਮਿੰਗ 'ਤੇ ਸਬਸਿਡੀ ਦਿਆਂਗੇ
24. ਫਲ-ਸਬਜ਼ੀਆਂ ਤੇ ਦੁੱਧ 'ਤੇ MSP ਦਿਆਂਗੇ

 

Have something to say? Post your comment

Subscribe