ਸੇਂਟ ਜੋਂਸ : ਕ੍ਰਿਕਟ ਵੈਸਟਇੰਡੀਜ਼ ਨੇ ਭਾਰਤ ਵਿਰੁੱਧ ਅਗਲੇ ਮਹੀਨੇ ਹੋਣ ਵਾਲੇ ਪਹਿਲੇ ਦੋ ਵਨ ਡੇ ਮੈਚਾਂ ਦੇ ਲਈ 14 ਮੈਂਬਰੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ ਜਿਸ 'ਚ ਅਨੁਭਵੀ ਸ਼ੇਮਾਈਨ ਕੈਂਪਬੇਲ ਤੇ ਚੇਡੀਨ ਨੇਸ਼ਨ ਦੀ ਵਾਪਸੀ ਹੋਈ ਹੈ। ਦੋਵਾਂ ਨੇ ਆਖਰੀ ਵਨ ਡੇ ਜੂਨ 'ਚ ਇੰਗਲੈਂਡ ਵਿਰੁੱਧ ਖੇਡਿਆ ਸੀ। ਉਸ ਤੋਂ ਬਾਅਦ ਸੱਟ ਦੇ ਕਾਰਨ ਉਹ ਆਸਟਰੇਲੀਆ ਵਿਰੁੱਧ ਸੀਰੀਜ਼ ਤੋਂ ਬਾਹਰ ਰਹੇ ਸਨ। ਇਸ ਤੋਂ ਇਲਾਵਾ ਦੋ ਨਵੇਂ ਚਿਹਰੇ ਤੇਜ਼ ਗੇਂਦਬਾਜ਼ ਸ਼ਾਮੰਸ਼ਾ ਹੇਕਟਰ ਤੇ ਹਰਫਨਮੌਲਾ ਆਲੀਆ ਅਲੇਨੇ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਪਹਿਲਾ ਵਨ ਡੇ ਇਕ ਨਵੰਬਰ ਨੂੰ ਸੈਂਚੂਰੀਅਨ 'ਚ ਖੇਡਿਆ ਜਾਵੇਗਾ। ਅਗਲੇ ਦੋ ਮੈਚ ਵੀ ਇੱਥੇ ਖੇਡੇ ਜਾਣਗੇ, ਜਦਕਿ ਬਾਕੀ ਦੋ ਮੈਚ ਗੁਆਨਾ 'ਚ ਹੋਣਗੇ।
ਟੀਮ : ਸਟੇਫਨੀ ਟੇਲਰ (ਕਪਤਾਨ), ਅਨਿਸ਼ਾ ਮੁਹੰਮਦ, ਆਲੀਆ ਅਲੇਨੇ, ਏਫੀ ਫਲੇਚਰ, ਬ੍ਰਿਟਨੀ ਕੂਪਰ, ਚੇਡੀਨ ਨੇਸ਼ਨ, ਚਿਨੇਲੇ ਹੇਨਰੀ, ਸਟਾਸੀ ਅਨ ਕਿੰਗ, ਕੇ ਨਾਈਟ, ਨਤਾਸ਼ਾ ਮੈਕਲੀਨ, ਸ਼ਾਬਿਕਾ ਗਜਨਬੀ, ਸ਼ਾਨਿਸ਼ਾ ਹੇਕਟਰ, ਸ਼ੇਮੇਨ ਕੈਂਪਬੇਲ, ਸ਼ੇਨੇਟਾ ਗ੍ਰਿਮੰਡ।