ਆਸਟਰੇਲੀਆ : ਆਸਟਰੇਲੀਆ ਦੇ ਡੋਮੀਨਿਕ ਥੀਏਮ ਨੇ ਐਤਵਾਰ ਨੂੰ ਵਿਆਨਾ ਓਪਨ ਦਾ ਖਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਫਾਈਨਲ 'ਚ ਡਿਏਗੋ ਸਵਾਤਰਜਮੈਨ ਨੂੰ 3-6, 6-4, 6-3 ਹਰਾਇਆ। ਥੀਮ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਨੂੰ ਆਪਣੇ ਨਾਂ ਕੀਤਾ। ਉਹ ਇੱਥੇ ਚੈਂਪੀਅਨ ਬਣਨ ਵਾਲੇ 2010 ਦੇ ਬਾਅਦ ਪਹਿਲੇ ਆਸਟਰੇਲੀਆਈ ਖਿਡਾਰੀ ਹਨ। ਪਿਛਲੀ ਵਾਰ ਜਰਗਨ ਮੇਲਜਰ ਖਿਤਾਬ ਜਿੱਤੇ ਸਨ। ਵਰਲਡ ਨੰਬਰ-5 ਥੀਏਮ ਇਸ ਸੀਜ਼ਨ 'ਚ ਪੰਜ ਟਾਈਟਲ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਟੈਨਿਸ ਖਿਡਾਰੀ ਬਣ ਗਏ। ਉਨ੍ਹਾਂ ਨੇ ਇਸ ਤੋਂ ਪਹਿਲਾਂ ਇੰਡੀਅਨ ਵੇਲਸ, ਬਾਰਸੀਲੋਨਾ ਓਪਨ, ਕਿਤਜਬੁਹੇਲ ਅਤੇ ਬੀਜਿੰਗ ਓਪਨ ਆਪਣੇ ਨਾਂ ਕੀਤੇ ਸਨ।