ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਭਾਵੇਂ 76 ਸਾਲਾਂ ਦੇ ਹੋ ਗਏ ਹੋਣ ਪਰ ਉਨ੍ਹਾਂ ਦਾ ਹੌਂਸਲਾ ਤੇ ਜਨੂੰਨ ਦੇਖਦੇ ਹੀ ਬਣਦਾ ਹੈ। ਉਹ ਇਕ ਤੋਂ ਬਾਅਦ ਇਕ ਫਿਲਮਾਂ ਕਰ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਉਹ ਉਮਰ ਦੇ ਇਸ ਪੜਾਅ 'ਚ ਫਿਲਮਾਂ ਕਰਨ ਤੋਂ ਰੁਕਣਗੇ। ਉਨ੍ਹਾਂ ਦਾ ਇਹੀ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਭਾਉਂਦਾ ਹੈ।
ਇਸ ਸਭ ਦੇ ਚਲਦੇ ਹਾਲ ਹੀ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਕਿੱਸਾ ਸਾਂਝਾ ਕੀਤਾ ਹੈ। ਇਹ ਕਿੱਸਾ ਇੰਨਾ ਮਜ਼ੇਦਾਰ ਹੈ ਕਿ ਹਰ ਇਕ ਨੂੰ ਆਪਣੇ ਕਾਲਜ ਦੇ ਦਿਨਾਂ ਦੀ ਯਾਦ ਆ ਜਾਵੇਗੀ।
ਦਰਅਸਲ, ਬਿੱਗ ਬੀ ਨੇ ਦੱਸਿਆ ਕਿ ਉਹ ਆਪਣੇ ਕਾਲਜ ਦੇ ਦਿਨਾਂ 'ਚ ਬੱਸ ਅੱਡੇ 'ਤੇ ਖੜ੍ਹ ਕੇ ਕੁੜੀਆਂ ਦਾ ਇੰਤਜ਼ਾਰ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਮੈਂ ਦਿੱਲੀ 'ਚ ਰਹਿੰਦੇ ਸਨ। ਮੈਂ ਤੀਨ ਮੂਰਤੀ ਦੇ ਕੋਲ ਰਹਿੰਦਾ ਸੀ। ਉਥੋਂ ਕਾਲਜ ਜਾਣ ਲਈ ਇਕ ਬੱਸ ਲੈਂਦਾ ਸੀ, ਇਹ ਬੱਸ ਸੰਸਦ ਤੇ ਸੀ. ਪੀ. ਦੇ ਕੋਲੋਂ ਹੋ ਕੇ ਗੁਜ਼ਰਦੀ ਸੀ ਤੇ ਇਸ ਤੋਂ ਬਾਅਦ ਇਹ ਮੈਨੂੰ ਯੂਨੀਵਰਸਿਟੀ ਛੱਡਦੀ ਸੀ।
ਇਸੇ ਰੂਟ 'ਤੇ ਕੁਝ ਕੁੜੀਆਂ ਵੀ ਬੱਸ ਫੜਦੀਆਂ ਸਨ। ਇਸ ਕਰਕੇ ਅਸੀਂ ਸਾਰੇ ਬੱਸ ਸਟਾਪ 'ਤੇ ਖੜ੍ਹ ਕੇ ਉਨ੍ਹਾਂ ਕੁੜੀਆਂ ਦੇ ਆਉਣ ਦਾ ਇੰਤਜ਼ਾਰ ਕਰਦੇ ਸੀ। ਇਸ ਤੋਂ ਬਾਅਦ ਮੇਰੀ ਪੜ੍ਹਾਈ ਪੂਰੀ ਹੋ ਗਈ ਤੇ ਮੈਂ ਨੌਕਰੀ ਕਰਨ ਲੱਗਾ। ਦੱਸ ਦਈਏ ਕਿ ਕੁਝ ਸਾਲਾਂ ਬਾਅਦ ਉਸੇ ਰੂਟ ਸਫਰ ਕਰਦੇ ਹੋਏ ਉਨ੍ਹਾਂ ਕੁੜੀਆਂ 'ਚੋਂ ਇਕ ਕੁੜੀ ਨਾਲ ਮੁਲਾਕਾਤ ਹੋਈ ਅਤੇ ਉਸ ਨੇ ਦੱਸਿਆ ਕਿ ਉਹ ਤੇ ਉਸ ਦੇ ਨਾਲ ਦੀਆਂ ਕੁੜੀਆਂ ਵੀ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰਦੀਆਂ ਸਨ ਤਾਂ ਜੋ ਉਨ੍ਹਾਂ ਦੀ ਇਕ ਝਲਕ ਪਾ ਸਕਣ। ਅਮਿਤਾਭ ਬੱਚਨ ਦਾ ਇਹ ਕਿੱਸਾ ਬਹੁਤ ਹੀ ਮਜ਼ੇਦਾਰ ਹੈ, ਇਹ ਕਿੱਸਾ ਤੁਹਾਨੂੰ ਜ਼ਰੂਰ ਤੁਹਾਡੇ ਕਾਲਜ ਦੇ ਦਿਨ ਯਾਦ ਕਰਵਾ ਦੇਵੇਗਾ।