Friday, November 22, 2024
 

ਖੇਡਾਂ

ਸ਼੍ਰੀਲੰਕਾ ਟੀਮ ਨੂੰ ਪਾਕਿ ਬੁਲਾਉਣ ਲਈ PCB ਨੇ ਦਿੱਤੇ ਵੱਧ ਪੈਸੇ, CEO ਨੇ ਦਿੱਤਾ ਜਵਾਬ

September 25, 2019 04:32 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ ਕਈ ਸਾਲਾਂ ਬਾਅਦ ਆਪਣੀ ਜ਼ਮੀਨ 'ਤੇ ਕ੍ਰਿਕਟ ਸੀਰੀਜ਼ ਦਾ ਆਯੋਜਨ ਕਰਨ ਲਈ ਤਿਆਰ ਹੋ ਚੁੱਕਿਆ ਹੈ। ਅੱਤਵਾਦੀ ਹਮਲੇ ਦਾ ਸ਼ੱਕ ਅਤੇ ਸੁਰੱਖਿਆ ਨੂੰ ਲੈ ਕੇ ਕਈ ਦੇਸ਼ਾਂ ਨੇ ਪਾਕਿਸਤਾਨ ਵਿਚ ਕ੍ਰਿਕਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਸ ਵਾਰ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਵਿਚ ਇਕ ਵਾਰ ਫਿਰ ਤੋਂ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਹੋ ਗਈ ਹੈ। ਹਾਲਾਂਕਿ ਸ਼੍ਰੀਲੰਕਾ ਟੀਮ ਆਪਣੇ ਸੀਨੀਅਰ ਖਿਡਾਰੀਆਂ ਦੀ ਗੈਰਮੌਜੂਦਗੀ ਵਿਚ ਪਾਕਿਸਤਾਨੀ ਦੌਰਾ ਕਰ ਰਹੀ ਹੈ ਪਰ ਇਸ ਵਿਚਾਲੇ ਪਾਕਿਸਤਾਨ ਕ੍ਰਿਕਟ ਬੋਰਡ ਇਕ ਵਾਰ ਫਿਰ ਤੋਂ ਚਰਚਾਵਾਂ ਵਿਚ ਆ ਗਿਆ ਹੈ। ਬੋਰਡ 'ਤੇ ਦੋਸ਼ ਲੱਗਾ ਹੈ ਕਿ ਪਾਕਿਸਤਾਨ ਦੌਰੇ ਲਈ ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਰਾਜ਼ੀ ਕਰਨ ਲਈ ਉਨ੍ਹਾਂ ਨੂੰ ਵਾਧੂ ਪੈਸਾ ਦਿੱਤਾ ਗਿਆ ਹੈ। ਹਾਲਾਂਕਿ ਹੁਣ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਨ੍ਹਾਂ ਚਰਚਾਵਾਂ ਨੂੰ ਖਾਰਜ ਕਰ ਦਿੱਤਾ ਹੈ। ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਸੀਮ ਖਾਨ ਨੇ ਕਿਹਾ ਕਿ ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਪਾਕਿਸਤਾਨ ਦੌਰੇ ਲਈ ਇਕ ਵੀ ਪੈਸਾ ਨਹੀਂ ਦਿੱਤਾ ਗਿਆ ਹੈ। ਦੌਰੇ 'ਤੇ ਫੈਲੀਆਂ ਅਫਵਾਹਾਂ ਦੇ ਖਤਮ ਹੋਣ 'ਤੇ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਪੀ. ਸੀ. ਬੀ. ਨੇ ਦੌਰੇ ਲਈ ਵੱਡੀ ਰਕਮ ਦਾ ਭੁਗਤਾਨ ਕੀਤਾ ਹੈ ਪਰ ਵਸੀਮ ਖਾਨ ਨੇ ਇਸ ਤੋਂ ਸਾਫ ਇਨਕਾਰ ਕਰਦਿਆਂ ਕਿਹਾ, ''ਅਸੀਂ ਸ਼੍ਰੀਲੰਕਾ ਨੂੰ ਇਕ ਵੀ ਪੈਸਾ ਨਹੀਂ ਦੇ ਰਹੇ। ਉਹ ਬਿਨਾ ਅਜਿਹੇ ਕਿਸੇ ਭੁਗਤਾਨ ਦੇ ਪਾਕਿਸਤਾਨ ਆ ਰਹੇ ਹਨ।''

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe