Friday, November 22, 2024
 

ਮਨੋਰੰਜਨ

ਰੈਪਰ ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਸਾਂ, ਦਰਜ ਹੋਈ ਚਾਰਜਸ਼ੀਟ

November 12, 2021 06:42 PM

ਮੁੰਬਈ : ਰੈਪਰ ਬਾਦਸ਼ਾਹ ਆਪਣੇ ਗੀਤਾਂ ਲਈ ਮਸ਼ਹੂਰ ਹਨ। ਉਸ ’ਤੇ ਪੈਸੇ ਦੇ ਕੇ ਗੀਤ ਦੇ ਵਿਊਜ਼ ਵਧਾਉਣ ਦਾ ਦੋਸ਼ ਹੈ। ਹੁਣ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਫਰਜ਼ੀ ਵਿਚਾਰ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। 446 ਪੰਨਿਆਂ ਦੀ ਚਾਰਜਸ਼ੀਟ ’ਚ ਪੁਲਿਸ ਦਾ ਦਾਅਵਾ ਹੈ ਕਿ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਨੇ ਆਪਣੀ ਇਕ ਵੀਡੀਓ ਨੂੰ 72 ਲੱਖ ਵਿਊਜ਼ ਹਾਸਲ ਕਰਨ ਲਈ 74 ਲੱਖ ਰੁਪਏ ਅਦਾ ਕੀਤੇ।

ਚਾਰਜਸ਼ੀਟ ’ਚ ਕਥਿਤ ਤੌਰ ’ਤੇ 11 ਪੰਚਾਂ, 25 ਗਵਾਹਾਂ ਤੇ ਪੰਜ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ 5 ਚੋਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਦਸ਼ਾਹ ਤੇ ਕੋਇਨਾ ਮਿੱਤਰਾ ਨੂੰ ਇਸ ਕੇਸ ’ਚ ਗਵਾਹ ਵਜੋਂ ਨਾਮਜ਼ਦ ਕੀਤਾ ਗਿਆ ਹੈ। ਬਾਦਸ਼ਾਹ ਲਈ ਕੰਮ ਕਰਨ ਵਾਲੀ ਕੰਪਨੀ ਦੇ ਸੀ. ਐੱਫ. ਓ. ਨੇ ਵੀ ਮੰਨਿਆ ਹੈ ਕਿ ਰੈਪਰ-ਗਾਇਕ ਨੇ ‘ਪਾਗਲ’ ਗੀਤ ਦੇ ਵਿਊਜ਼ ਵਧਾਉਣ ਲਈ 74, 26, 370 ਰੁਪਏ ਅਦਾ ਕੀਤੇ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਪੁੱਛਗਿੱਛ ਦੌਰਾਨ ਬਾਦਸ਼ਾਹ ਨੇ ਪੁਲਿਸ ਦੇ ਸਾਹਮਣੇ ਫਰਜ਼ੀ ਵਿਊਜ਼ ਖਰੀਦਣ ਦੀ ਗੱਲ ਕਬੂਲੀ ਹੈ। ਉਸ ਨੇ ਕਿਹਾ ਕਿ ਅਜਿਹਾ ਵਿਸ਼ਵ ਰਿਕਾਰਡ ਤੋੜਨ ਲਈ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਰੈਪਰ ਨੇ ਇਕ ਬਿਆਨ ’ਚ ਕਿਹਾ ਸੀ ਕਿ ਸੰਮਨ ਤੋਂ ਬਾਅਦ ਉਨ੍ਹਾਂ ਮੁੰਬਈ ਪੁਲਿਸ ਨਾਲ ਗੱਲ ਕੀਤੀ ਸੀ। ਉਨਾਂ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

 

Have something to say? Post your comment

Subscribe