Saturday, November 23, 2024
 

ਪੰਜਾਬ

ਪੰਜਾਬ 'ਚ ਸਰਦੀ ਨੇ ਦਸਤਕ ਦੇ ਦਿੱਤੀ ਹੈ

October 24, 2021 11:09 AM

ਅੰਮ੍ਰਿਤਸਰ : ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਰੋਜ਼ਾਨਾ ਗਿਰਾਵਟ ਆਵੇਗੀ। ਇੱਕ ਜਾਂ ਦੋ ਦਿਨਾਂ ਵਿੱਚ ਰਾਤ ਦਾ ਤਾਪਮਾਨ ਇੱਕ -ਇੱਕ ਡਿਗਰੀ ਘੱਟ ਜਾਂਦਾ ਰਹੇਗਾ। ਇਸ ਦੇ ਨਾਲ ਹੀ ਦਿਨ ਦਾ ਤਾਪਮਾਨ 27 ਤੋਂ 29 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਦੇ ਅੰਮ੍ਰਿਤਸਰ ਸ਼ਹਿਰ 'ਚ ਐਤਵਾਰ ਦੀ ਸ਼ੁਰੂਆਤ ਠੰਡੀਆਂ ਹਵਾਵਾਂ ਨਾਲ ਹੋਈ। ਸਵੇਰੇ ਘੱਟੋ-ਘੱਟ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਜਦੋਂ ਮੌਸਮ ਬਦਲਿਆ ਤਾਂ ਲੋਕ ਹਲਕੇ ਗਰਮ ਕੱਪੜੇ ਪਹਿਨ ਕੇ ਚਾਹ ਅਤੇ ਸੂਪ ਦੀਆਂ ਚੁਸਕੀਆਂ ਲੈ ਕੇ ਦਿਨ ਦੀ ਸ਼ੁਰੂਆਤ ਕਰਦੇ ਨਜ਼ਰ ਆਏ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਹੋਈ ਬਾਰਿਸ਼ ਅਤੇ ਗੜੇਮਾਰੀ ਤੋਂ ਬਾਅਦ ਹੁਣ ਹਰ ਰੋਜ਼ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਦਿਨ ਦੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਲਗਾਤਾਰ ਗਿਰਾਵਟ ਰਹੇਗੀ।
ਐਤਵਾਰ ਸਵੇਰੇ ਠੰਡੀ ਹਵਾ ਚੱਲ ਰਹੀ ਸੀ। ਸ਼ਨੀਵਾਰ ਨੂੰ ਦਿਨ ਦਾ ਘੱਟੋ-ਘੱਟ ਤਾਪਮਾਨ 21 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਐਤਵਾਰ ਸਵੇਰੇ ਤਾਪਮਾਨ 6 ਡਿਗਰੀ ਘੱਟ ਕੇ 15.7 ਡਿਗਰੀ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ 9.2 ਮਿਲੀਮੀਟਰ ਮੀਂਹ ਦੇ ਨਾਲ ਗੜੇਮਾਰੀ ਹੋਈ। ਜਿਸ ਤੋਂ ਬਾਅਦ ਸ਼ਨੀਵਾਰ ਰਾਤ ਬਹੁਤ ਠੰਡੀ ਹੋ ਗਈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦਿਨ ਦਾ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ, ਜੋ ਸ਼ਨੀਵਾਰ ਦੇ ਵੱਧ ਤੋਂ ਵੱਧ ਤਾਪਮਾਨ 29.6 ਡਿਗਰੀ ਤੋਂ ਦੋ ਡਿਗਰੀ ਘੱਟ ਹੈ।

 

Have something to say? Post your comment

Subscribe