ਮੁੰਬਈ : ਪਿਛਲੇ ਦਿਨੀਂ NCB ਵਲੋਂ ਕਰੂਜ਼ ਡਰੱਗ ਮਾਮਲੇ 'ਚ ਛਾਪਾ ਮਾਰ ਕੇ ਕਈ ਨੌਜਵਾਨਾਂ ਦੀ ਗ੍ਰਿਫ਼ਤਾਰੀ ਕੀਤੀ ਸੀ। ਜਿਸ 'ਚ ਅਦਾਕਾਰ ਸ਼ਾਹਰੁਖ ਖਾਨ (Shahrukh Khan) ਦੇ ਬੇਟੇ ਆਰੀਅਨ ਖਾਨ (Aryan Khan) ਦਾ ਨਾਮ ਵੀ ਸ਼ਾਮਲ ਸੀ। ਇਸ 'ਚ NCB ਵਲੋਂ ਮੁਨਮੁਨ ਧਮੀਚਾ (munmun dhamecha) ਨਾਮ ਦੀ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ 'ਚ NCB ਵਲੋਂ ਵੀਡੀਓ ਜਾਰੀ ਕੀਤਾ ਗਿਆ ਅਤੇ ਦੱਸਿਆ ਕਿ ਡਰੱਗ ਲਕਾਉਣ ਲਈ ਬੇਹੱਦ ਮਹਿਫੂਜ਼ ਤਰੀਕੇ ਵਰਤੇ ਗਏ ਸਨ। ਉਨ੍ਹਾਂ ਦੱਸਿਆ ਕਿ ਲੜਕਿਆਂ ਵਲੋਂ ਆਪਣੇ ਬੂਟਾਂ 'ਚ ਡਰੱਗ ਲੁਕਾਈ ਗਈ ਸੀ, ਜਦਕਿ ਲੜਕੀਆਂ ਵਲੋਂ ਸੈਨੇਟਰੀ ਪੈਡ 'ਚ ਡਰੱਗ ਲੁਕਾ ਕੇ ਰੱਖੀ ਸੀ। NCB ਮੁਤਾਬਿਕ ਮੁਨਮੁਨ ਧਮੀਚਾ (munmun dhamecha) ਨੇ ਵੀ ਸੈਨੇਟਰੀ ਪੈਡ ਡਰੱਗ ਦੀ ਗੋਲੀ ਲੁਕਾਈ ਹੋਈ ਸੀ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ