ਨਵੀਂ ਦਿੱਲੀ : ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਮੁੰਬਈ ਦੇ ਮੈਜਿਸਟ੍ਰੇਟ ਕੋਰਟ ਵਿਚ ਬੇਲ ’ਤੇ ਸੁਣਵਾਈ ਚੱਲ ਰਹੀ ਸੀ। ਇਸ ਦਰਮਿਆਨ ਆਰੀਅਨ ਖ਼ਾਨ ਦੀ ਬੀਤੀ ਰਾਤ 7 ਹੋਰਨਾਂ ਸਣੇ ਮੁੰਬਈ ਦੇ NCB ਦਫਤਰ ਵਿਚ ਕਟੀ ਹੈ। ਆਰੀਅਨ ਖ਼ਾਨ ਨੂੰ NCB ਰਿਮਾਂਡ ’ਤੇ ਲੈਣਾ ਚਾਹੁੰਦੀ ਸੀ। ਐੱਨਸੀਬੀ ਦੀ ਦਲੀਲ ਸੀ ਕਿ ਮਾਮਲੇ ਦੀ ਛਾਣਬੀਣ ਚੱਲ ਰਹੀ ਹੈ। ਇਸਦੇ ਚਲਦਿਆਂ ਆਰੀਅਨ ਖ਼ਾਨ ਸਮੇਤ ਹੋਰਨਾਂ ਲੋਕਾਂ ਦਾ ਹਿਰਾਸਤ ਵਿਚ ਹੋਣਾ ਜ਼ਰੂਰੀ ਹੈ ਜਦਕਿ ਆਰੀਅਨ ਖ਼ਾਨ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਦੀ ਦਲੀਲ ਸੀ ਕਿ ਮੁੱਖ ਦੋਸ਼ੀ ਦੇ ਫੜੇ ਜਾਣ ਤਕ ਉਨ੍ਹਾਂ ਦੇ ਮੁਵੱਕਿਲ ਨੂੰ ਹਿਰਾਸਤ ਵਿਚ ਰੱਖਿਆ ਨਹੀਂ ਜਾ ਸਕਦਾ। ਦੋਵਾਂ ਧਿਰਾਂ ਦੀ ਦਲੀਲ ਸੁਣਨ ਤੋਂ ਬਾਅਦ ਕੋਰਟ ਨੇ ਆਰੀਅਨ ਖ਼ਾਨ ਸਮੇਤ ਹੋਰਨਾਂ 7 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਹੁਣ ਆਰੀਅਨ ਖ਼ਾਨ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਜੇਲ੍ਹ ਵਿਚ ਹੀ ਰਹਿਣਾ ਹੋਵੇਗਾ।