ਮੁੰਬਈ : ਡਰੱਸ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ (Aryan Khan) ਨੂੰ ਅੱਜ ਮੁੰਬਈ ਦੀ ਮੈਟਰੋਪੋਲੀਟਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਸਾਰੇ ਦੋਸ਼ੀਆਂ ਦੇ ਨਾਲ ਆਰੀਅਨ ਖਾਨ ਨੂੰ ਨਿਆਇਕ ਹਿਰਾਸਤ (Aryan Khan in NCB custody) ਵਿੱਚ ਭੇਜ ਦਿੱਤਾ ਹੈ। ਆਰੀਅਨ ਖਾਨ 2 ਅਕਤੂਬਰ ਤੋਂ ਐਨਸੀਬੀ (NCB) ਦੀ ਹਿਰਾਸਤ ਵਿੱਚ ਹੈ, ਜਿਸ ਵਿੱਚ ਸੱਤ ਲੋਕਾਂ ਸਮੇਤ, ਮੁੰਬਈ ਵਿੱਚ ਕੋਰਡੇਲੀਆ ਕਰੂਜ਼ ਸਮੁੰਦਰੀ ਜਹਾਜ਼ 'ਤੇ ਚਲ ਰਹੀ ਡਰੱਗ ਪਾਰਟੀ ਦੇ ਸਬੰਧ ਵਿੱਚ ਸੀ।
ਦੱਸ ਦਈਏ ਕਿ ਆਰੀਅਨ ਖਾਨ (Aryan Khan) ਨੂੰ ਐਨਸੀਬੀ ਨੇ ਮੁੰਬਈ ਤੋਂ ਗੋਆ ਜਾਣ ਵਾਲੇ ਕਰੂਜ਼ 'ਤੇ ਫੜਿਆ ਸੀ। ਐਨਸੀਬੀ ਨੂੰ ਕਰੂਜ਼ 'ਤੇ ਡਰੱਗਸ ਪਾਰਟੀ ਆਯੋਜਿਤ ਕਰਨ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਐਨਸੀਬੀ (NCB) ਦੀ ਟੀਮ ਭੇਸ ਬਦਲ ਕੇ ਜਹਾਜ਼ 'ਤੇ ਬੈਠੀ ਸੀ।
ਦੱਸਣਯੋਗ ਹੈ ਕਿ ਡਰੱਗ ਕੇਸ 'ਚ 4 ਅਕਤੂਬਰ ਨੂੰ ਹੋਈ ਸੁਣਵਾਈ 'ਚ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਐੱਨ.ਸੀ.ਬੀ. (NCB)ਵੱਲੋਂ ਕੋਰਟ 'ਚ ਦੱਸਿਆ ਗਿਆ ਸੀ ਕਿ ਆਰੀਅਨ ਖਾਨ (Aryan Khan) ਦੇ ਫੋਨ 'ਚ ਤਸਵੀਰਾਂ ਦੇ ਰੂਪ 'ਚ ਹੈਰਾਨ ਕਰਨ ਵਾਲੀਆਂ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ ਜਿਸ 'ਚ ਅੱਗੇ ਦੀ ਪੁੱਛਗਿੱਛ ਲਈ ਐੱਨ.ਸੀ.ਬੀ. ਨੇ 11 ਅਕਤੂਬਰ ਤੱਕ ਦੀ ਹਿਰਾਸਤ ਦੀ ਮੰਗ ਕੀਤੀ ਸੀ। ਹਾਲਾਂਕਿ, ਕੋਰਟ ਨੇ ਆਰੀਅਨ ਖਾਨ ਅਤੇ ਦੋ ਹੋਰ ਲੋਕਾਂ ਨੂੰ 7 ਅਕਤੂਬਰ ਤੱਕ ਐੱਨ.ਸੀ.ਬੀ. ਦੀ ਕਸਟਡੀ 'ਚ ਰਹਿਣ ਦਾ ਫੈਸਲਾ ਸੁਣਾਇਆ ਸੀ।
ਐਨਸੀਬੀ (NCB) ਨੇ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚੋਂ ਇੱਕ ਵਿਦੇਸ਼ੀ ਨਾਗਰਿਕ ਵੀ ਹੈ। ਅਜਿਹੀ ਸਥਿਤੀ ਵਿੱਚ, ਡਰੱਗਸ ਰੈਕੇਟ ਦੇ ਅੰਤਰਰਾਸ਼ਟਰੀ ਸਬੰਧਾਂ ਦਾ ਪਰਦਾਫਾਸ਼ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।