ਚੰਡੀਗੜ੍ਹ : 'ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021' (miss diva universe 2021) ਦਾ ਖਿਤਾਬ ਚੰਡੀਗੜ੍ਹ ਦੀ ਹਰਨਾਜ਼ ਸੰਧੂ (Harnaaz Sandhu) ਨੇ ਜਿੱਤਿਆ ਹੈ। ਪੂਰੇ ਦੀ ਰਿਤਿਕਾ ਖਤਨਾਨੀ ਲੀਵਾ ਮਿਸ ਡੀਵਾ ਸਪੁਰ ਨੈਚਰਲ 2021 ਬਣੀ, ਤਾਂ ਉੱਥੇ ਜੇਪੁਰ ਦੀ ਸੋਨਲ ਕੁਕਰੇਜਾ ਲੀਵਾ ਮਿਸ ਡੀਵਾ ਦੀ ਫਸਟ ਰਨਰ-ਅਪ ਰਹੀ। ਹਰਨਾਜ਼ (Harnaaz Sandhu) ਮਿਸ ਯੂਨੀਵਰਸ 2021 ’ਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਦੱਸ ਦਈਏ ਕਿ ਹਰਨਾਜ਼ ਸੰਧੂ ਇਕ ਮਾਡਲ ਹੈ ਅਤੇ ਉਹ ਸਾਲ 2017 ’ਚ ਟਾਈਮਜ਼ ਫੇਸ ਮਿਸ ਚੰਡੀਗੜ੍ਹ ਬਣੀ ਸੀ। ਉੱਥੇ ਸਾਲ 2018 ’ਚ ਹਰਨਾਜ਼ (Harnaaz Sandhu) ਮਿਸ ਮੈਕਸ ਇਰਜਿੰਗ ਸਟਾਰ ਦਾ ਖਿਤਾਬ ਜਿੱਤ ਚੁੱਕੀ ਹੈ। ਸਾਲ 2019 ’ਚ ਉਹ ਫੈਮਿਨਾ ਮਿਸ ਇੰਡੀਆ ਪੰਜਾਬ ਬਣੀ ਸੀ। ਹਰਨਾਜ਼ ਇਕ ਮਾਡਲ ਦੇ ਨਾਲ-ਨਾਲ ਇਕ ਅਭਿਨੇਤਰੀ ਵੀ ਹੈ।
ਹਰਨਾਜ਼ (Harnaaz Sandhu) ਨੇ ‘ਯਾਰਾਂ ਦੀਆਂ ਪੌਂ ਬਾਰਾਂ’ ਅਤੇ ‘ਬਾਈ ਜੀ ਕੁੱਟਾਂਗੇ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਹੈ। ਆਪਦੇ ਆਉਣ ਵਾਲੇ ਦਿਨਾਂ ’ਚ ਵੀ ਉਹ ਕਈ ਫਿਲਮਾਂ ’ਚ ਨਜ਼ਰ ਆ ਸਕਦੀ ਹੈ।
ਟਾਪ 10 ਫਾਈਨਲਿਸਟਾਂ ’ਚ ਅੰਕਿਤਾ ਸਿੰਘ, ਆਇਸ਼ਾ ਅਸਦੀ, ਦਿਵਿਤਾ ਰਾਏ, ਹਰਨਾਜ਼ ਸੰਧੂ, ਨਿਕਿਤਾ ਤਿਵਾੜੀ, ਪੱਲਵੀ ਸੈਕਿਆ, ਰਿਤਿਕਾ ਖਤਨਾਨੀ, ਸਿੱਧੂ ਗੁਪਤਾ, ਸੋਨਲ ਕੁਕਰੇਜਾ ਅਤੇ ਤਾਰਿਣੀ ਕਿਲੰਗਰਾਇਰ ਦੇ ਨਾਂ ਸ਼ਾਮਲ ਸਨ।
70ਵਾਂ ਮਿਸ ਯੂਨੀਵਰਸ ਪੇਜੈਂਟ ਦਾ ਆਯੋਜਨ ਇਸੇ ਸਾਲ ਦਸੰਬਰ ’ਚ ਹੋਵੇਗਾ। ਪਿਛਲੇ ਸਾਲ ਮੈਕਸੀਕੋ ਦੀ ਮਾਡਲ ਐਂਡਰੀਆ ਮੇਜਾ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਸਾਲ ਐਂਡਰਿਆ ਆਪਣਾ ਤਾਜ ਨਵੀਂ ਜੇਤੂ ਨੂੰ ਪਹਿਨਾਏਗੀ। ਫਿਨਾਲੇ ਦੀ ਜੇਤੂ ਭਾਵੇਂ ਇਹ ਤਿੰਨੇ ਰਹੀਆਂ, ਪਰ ਸਾਰੇ ਟਾਪ 20 ਫਾਈਨਲਿਸਟ ਅਭਿਸ਼ੇਕ ਸ਼ਰਮਾ ਦੇ ਡਿਜ਼ਾਈਨ ਕੀਤੇ ਖ਼ੂਬਸੂਰਤ ਗਾਊਨਜ਼ ਅਤੇ ਸ਼ਿਵਾਨ ਐਂਡ ਨਰੇਸ਼ ਦੇ ਡਿਜ਼ਾਈਨਡ ਸਵਿਮਸੂਟਸ ’ਚ ਗਲੈਮਰਜ਼ ਨਜ਼ਰ ਆਈਆਂ।