Saturday, January 18, 2025
 

ਮਨੋਰੰਜਨ

ਵਿੱਕੀ ਕੌਸ਼ਲ ਤੇ ਰਸ਼ਮਿਕਾ ਮੰਦਾਨਾ ਨੇ ਦਿੱਤੀ ਇਹ ਮਸ਼ਹੂਰੀ,ਹੋਏ ਟ੍ਰੋਲ

September 30, 2021 08:11 PM

ਨਵੀਂ ਦਿੱਲੀ : ਬਾਲੀਵੁੱਡ ਸਿਤਾਰੇ ਆਪਣੀਆਂ ਫਿਲਮਾਂ ਤੋਂ ਇਲਾਵਾ ਐਡ ਦੀ ਵਜ੍ਹਾ ਨਾਲ ਵੀ ਚਰਚਾ 'ਚ ਰਹਿੰਦੇ ਹਨ। ਕਈ ਸਿਤਾਰੇ ਹਨ ਜਿਨ੍ਹਾਂ ਦੇ ਐਡ ਫੈਨਜ਼ ਬਹੁਤ ਪਸੰਦ ਕਰਦੇ ਹਨ। ਦੂਜੇ ਪਾਸੇ ਕੁਝ ਸਿਤਾਰਿਆਂ ਨੂੰ ਆਪਣੇ ਐਡ ਦੀ ਵਜ੍ਹਾ ਕਾਰਨ ਵਿਵਾਦਾਂ ਤੇ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨੀਂ ਦਿਨੀਂ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਰਸ਼ਮਿਕਾ ਮੰਦਾਨਾ (Vicky Kaushal and Rashmika Mandanna) ਨੂੰ ਆਪਣੇ ਇਕ ਐਡ ਦੀ ਵਜ੍ਹਾ ਕਾਰਨ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਨ੍ਹਾਂ ਦੋਵਾਂ ਦਾ ਇਹ ਐਡ ਇਕ ਅੰਡਰਵੀਅਰ ਦਾ ਹੈ। ਇਸ ਐਡ 'ਚ ਰਸ਼ਮਿਕਾ ਮੰਦਾਨਾ ਨੂੰ ਵਿੱਕੀ ਕੌਸ਼ਲ (Vicky Kaushal) ਦਾ ਅੰਡਰਵੀਅਰ ਦੇਖ ਕੇ ਰੌਮਾਂਟਿਕ ਹੁੰਦੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਦੋਵੇਂ ਕਲਾਕਾਰਾਂ ਦੇ ਇਸ ਐਡ ਦੀ ਕਈ ਸੋਸ਼ਲ ਮੀਡੀਆ ਯੂਜ਼ਰਜ਼ ਅਲੋਚਨਾ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰ ਕੇ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਐਡ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਦਿਖਾਇਆ ਗਿਆ ਹੈ ਕਿ ਰਸ਼ਮਿਕਾ ਮੰਦਾਨਾ ਇਕ ਯੋਗ ਸੈਸ਼ਨ ਦੇ ਰਹੀ ਹੁੰਦੀ ਹੈ ਤੇ ਉਨ੍ਹਾਂ ਨਾਲ ਵਿੱਕੀ ਵੀ ਯੋਗ ਕਰ ਰਹੇ ਹੁੰਦੇ ਹਨ।

ਐਡ ਦੇ ਵੀਡੀਓ 'ਚ ਅੱਗੇ ਦੇਖਿਆ ਗਿਆ ਹੈ ਕਿ ਜਦੋਂ ਵਿੱਕੀ ਕੌਸ਼ਲ (Vicky Kaushal) ਯੋਗ ਕਰਦੇ ਹਨ ਤਾਂ ਉਨ੍ਹਾਂ ਦੇ ਅੰਡਰਵੀਅਰ ਤੋਂ ਪੈਂਟ ਖਿਸਕ ਜਾਂਦੀ ਹੈ ਤੇ ਅੰਡਰਵੀਅਰ ਦੀ ਸਟ੍ਰਿਪ ਨਜ਼ਰ ਆਉਣ ਲੱਗਦੀ ਹੈ ਜਿਸ ਨੂੰ ਦੇਖ ਕੇ ਰਸ਼ਮਿਕਾ ਮੰਦਾਨਾ (Rashmika Mandanna) ਰੋਮਾਂਟਿਕ ਐਕਸਪ੍ਰੈਸ਼ਨ ਦੇਣ ਲੱਗ ਪੈਂਦੀ ਹੈ। ਇਸ ਨਾਲ ਹੀ ਅਗਲੇ ਦਿਨ ਅੰਡਰਵੀਅਰ ਦੀ ਸਟ੍ਰਿਪ ਦੇਖਣ ਲਈ ਰਸ਼ਮਿਕਾ ਫਿਰ ਤੋਂ ਪਲਾਨ ਕਰਦੀ ਹੈ। ਵਿੱਕੀ ਕੌਸ਼ਲ ਤੇ ਰਸ਼ਮਿਕਾ ਮੰਦਾਨਾ ਦੇ ਇਸ ਐਡ ਨੂੰ ਦੇਖ ਕੇ ਲੋਕ ਬਹੁਤ ਭੜਕ ਗਏ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾ

ਸੈਫ ਅਲੀ ਖਾਨ 'ਤੇ ਹਮਲੇ ਬਾਰੇ ਕਰੀਨਾ ਨੇ ਤੋੜੀ ਚੁੱਪੀ

ਗੇਮ ਚੇਂਜਰ ਹੀ ਨਹੀਂ ਇਨ੍ਹਾਂ ਫਿਲਮਾਂ ਨੇ ਪਹਿਲੇ ਦਿਨ ਹੀ ਵੱਡੀ ਕਮਾਈ?

ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ, ਗੁਜਰਾਤ ਦੀ ਪ੍ਰਿਅੰਸ਼ਾ ਦੂਜੇ ਸਥਾਨ 'ਤੇ ਰਹੀ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ

ਦਿਲਜੀਤ ਦੋਸਾਂਝ ਨੇ PM Modi ਨੂੰ ਮਿਲ ਕੇ ਗਾਇਆ ਇਹ ਗੀਤ

ਸੰਗੀਤਾ ਬਿਜਲਾਨੀ ਨੇ ਸਲਮਾਨ ਦਾ ਨਾਂ ਲਏ ਬਿਨਾਂ ਕੀਤਾ ਪਰਦਾਫਾਸ਼, ਛੋਟੇ ਕੱਪੜਿਆਂ 'ਤੇ ਹੋਇਆ ਵੱਡਾ ਖੁਲਾਸਾ

ਅਮਿਤਾਭ ਬੱਚਨ ਨੇ 'ਜਲਸਾ' ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

बैरोज़ बॉक्स ऑफिस कलेक्शन दिन 1: मोहनलाल फिल्म को मलाइकोट्टई वालिबन की तुलना में निराशाजनक शुरुआत मिली

करीना कपूर और सैफ अली खान ने क्रिसमस पर तैमूर को गिटार गिफ्ट किया, देखें तस्वीरें

 
 
 
 
Subscribe