ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ (Yo Yo Honey Singh) ਵਿਰੁੱਧ ਉਸ ਦੀ ਪਤਨੀ ਵੱਲੋਂ ਦਾਇਰ ਕੀਤੇ ਗਏ ਘਰੇਲੂ ਹਿੰਸਾ ਦੇ ਮਾਮਲੇ ਵਿਚ ਬੰਦ ਕਮਰੇ ਵਿਚ ਸੁਣਵਾਈ ਦੇ ਹੁਕਮ ਦਿੱਤੇ ਹਨ।
ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਤੋਂ ਸਹਿਮਤੀ ਲੈਣ ਤੋਂ ਬਾਅਦ ਇਹ ਆਦੇਸ਼ ਪਾਸ ਕੀਤਾ। ਜੱਜ ਨੇ ਕਿਹਾ, 'ਜੇਕਰ ਤੁਹਾਨੂੰ ਸੁਲ੍ਹਾ ਦੀ ਕੋਈ ਉਮੀਦ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।'
ਮਹੱਤਵਪੂਰਨ ਗੱਲ ਇਹ ਹੈ ਕਿ ਸ਼ਾਲਿਨੀ ਤਲਵਾਰ ਨੇ ਪਤੀ ਹਨੀ ਸਿੰਘ (Yo Yo Honey Singh) ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਅਤੇ 20 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਹਰਦੀਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਅਤੇ ਤਲਵਾੜ 23 ਜਨਵਰੀ 2011 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ।
ਤਲਵਾੜ ਨੇ ਆਪਣੀ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਸਿੰਘ ਨੇ ਪਿਛਲੇ 10 ਸਾਲਾਂ ਵਿਚ ਉਸ ਨਾਲ ਸਰੀਰਕ ਤਸ਼ੱਦਦ ਕੀਤਾ ਸੀ। ਇਸ ਦੇ ਨਾਲ ਹੀ ਸਿੰਘ ਨੇ ਉਸ ਨਾਲ ਧੋਖਾ ਵੀ ਕੀਤਾ। ਅਦਾਲਤ ਵਿਚ ਤਲਵਾੜ ਦੀ ਨੁਮਾਇੰਦਗੀ ਸੰਦੀਪ ਕੌਰ ਨੇ ਕੀਤੀ, ਵਕੀਲ ਅਪੂਰਵ ਪਾਂਡੇ ਅਤੇ ਜੀਜੀ ਕਸ਼ਯਪ ਅਤੇ ਰੇਬੇਕਾ ਜੌਨ ਸਿੰਘ ਵੱਲੋਂ ਪੇਸ਼ ਹੋਏ ਅਤੇ ਕਰਨ ਗੋਵਲ ਆਪਣੇ ਮਾਪਿਆਂ ਲਈ ਪੇਸ਼ ਹੋਏ।