Saturday, January 18, 2025
 

ਮਨੋਰੰਜਨ

ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਡੇਟ ਇਸ ਸਾਲ ਵੀ ਟਲੀ

September 27, 2021 03:26 PM

ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਆਮਿਰ ਖ਼ਾਨ (Amir Khan) ਲੰਬੇ ਸਮੇਂ ਤੋਂ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਉਨ੍ਹਾਂ ਦੀ ਇਹ ਫ਼ਿਲਮ ਆਸਕਰ ਵਿਨਿੰਗ ਫ਼ਿਲਮ ‘ਫਾਰੈਸਟ ਗੰਪ’ (Forest Gump) ਦਾ ਹਿੰਦੀ ਰੀਮੇਕ ਹੈ।

ਫ਼ਿਲਮ ‘ਲਾਲ ਸਿੰਘ ਚੱਢਾ’ (Laal Singh chaddha) ਇਸ ਸਾਲ ਕ੍ਰਿਸਮਸ ’ਤੇ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਫ਼ਿਲਮ ਦੀ ਰਿਲੀਜ਼ ਨੂੰ ਵੀ ਟਾਲ ਦਿੱਤਾ ਹੈ। ਇਸ ਗੱਲ ਦਾ ਐਲਾਨ ਆਮਿਰ ਖ਼ਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤੀ ਹੈ। ਦਰਅਸਲ ਹਾਲ ਹੀ ’ਚ ਮਹਾਰਾਸ਼ਟਰ ਸਰਕਾਰ ਨੇ 22 ਅਕਤੂਬਰ ਤੋਂ ਸੂਬੇ ਦੇ ਸਾਰੇ ਸਿਨੇਮਾਘਰ ਤੇ ਮਲਟੀਪਲੈਕਸ ਖੋਲ੍ਹਣ ਦਾ ਐਲਾਨ ਕੀਤਾ ਹੈ। ਇਥੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਿਨੇਮਾਘਰਾਂ ਨੂੰ ਬੰਦ ਕਰਕੇ ਰੱਖਿਆ ਸੀ।

ਬਾਵਜੂਦ ਇਸ ਦੇ ਆਮਿਰ ਖ਼ਾਨ (Amir Khan) ਨੇ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh chaddha) ਨੂੰ ਇਸ ਸਾਲ ਕ੍ਰਿਸਮਸ ’ਤੇ ਰਿਲੀਜ਼ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਪ੍ਰੋਡਕਸ਼ਨ ਹਾਊਸ ਦੇ ਟਵਿਟਰ ਅਕਾਊਂਟ ’ਤੇ ਪੋਸਟ ਲਿਖ ਕੇ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਡੇਟ ਨੂੰ ਟਾਲਣ ਦਾ ਐਲਾਨ ਕੀਤਾ ਹੈ। ਜਦੋਂ ਕਿ ਆਮਿਰ ਖ਼ਾਨ ਦੀ ਇਹ ਫ਼ਿਲਮ ਅਗਲੇ ਸਾਲ ਵੈਲੇਨਟਾਈਨ ਡੇ ’ਤੇ ਰਿਲੀਜ਼ ਹੋਵੇਗੀ।

ਆਮਿਰ ਨੇ ਆਪਣੇ ਨੋਟ ’ਚ ਲਿਖਿਆ ਕਿ 20 ਅਕਤੂਬਰ ਤੋਂ ਫਿਰ ਤੋਂ ਸਿਨੇਮਾਘਰ ਖੁੱਲ੍ਹ ਰਹੇ ਹਨ, ਸਰਕਾਰ ਦੇ ਇਸ ਫ਼ੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਮਹਾਮਾਰੀ ਦੇ ਨਤੀਜਿਆਂ ਨੂੰ ਦੇਖਦਿਆਂ ਅਸੀਂ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh chaddha) ਨੂੰ ਇਸ ਸਾਲ ਕ੍ਰਿਸਮਸ ’ਤੇ ਰਿਲੀਜ਼ ਕਰਨ ਲਈ ਤਿਆਰ ਨਹੀਂ ਹਾਂ। ਇਸ ਫ਼ਿਲਮ ਨੂੰ 2022 ’ਚ ਵੈਲੇਨਟਾਈਨ ਡੇ ਮੌਕੇ ਰਿਲੀਜ਼ ਕੀਤਾ ਜਾਵੇਗਾ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾ

ਸੈਫ ਅਲੀ ਖਾਨ 'ਤੇ ਹਮਲੇ ਬਾਰੇ ਕਰੀਨਾ ਨੇ ਤੋੜੀ ਚੁੱਪੀ

ਗੇਮ ਚੇਂਜਰ ਹੀ ਨਹੀਂ ਇਨ੍ਹਾਂ ਫਿਲਮਾਂ ਨੇ ਪਹਿਲੇ ਦਿਨ ਹੀ ਵੱਡੀ ਕਮਾਈ?

ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ, ਗੁਜਰਾਤ ਦੀ ਪ੍ਰਿਅੰਸ਼ਾ ਦੂਜੇ ਸਥਾਨ 'ਤੇ ਰਹੀ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ

ਦਿਲਜੀਤ ਦੋਸਾਂਝ ਨੇ PM Modi ਨੂੰ ਮਿਲ ਕੇ ਗਾਇਆ ਇਹ ਗੀਤ

ਸੰਗੀਤਾ ਬਿਜਲਾਨੀ ਨੇ ਸਲਮਾਨ ਦਾ ਨਾਂ ਲਏ ਬਿਨਾਂ ਕੀਤਾ ਪਰਦਾਫਾਸ਼, ਛੋਟੇ ਕੱਪੜਿਆਂ 'ਤੇ ਹੋਇਆ ਵੱਡਾ ਖੁਲਾਸਾ

ਅਮਿਤਾਭ ਬੱਚਨ ਨੇ 'ਜਲਸਾ' ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

बैरोज़ बॉक्स ऑफिस कलेक्शन दिन 1: मोहनलाल फिल्म को मलाइकोट्टई वालिबन की तुलना में निराशाजनक शुरुआत मिली

करीना कपूर और सैफ अली खान ने क्रिसमस पर तैमूर को गिटार गिफ्ट किया, देखें तस्वीरें

 
 
 
 
Subscribe