ਮੁੰਬਈ : ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show) ਆਪਣੇ ਇਕ ਐਪੀਸੋਡ 'ਚ ਦਿਖਾਏ ਗਏ ਸੀਨ ਕਾਰਨ ਵਿਵਾਦਾਂ 'ਚ ਆ ਗਿਆ ਹੈ। ਸ਼ੋਅ ਦੇ ਇਕ ਪੁਰਾਣੇ ਐਪੀਸੋਡ 'ਚ ਕਲਾਕਾਰ ਕੋਰਟ ਰੂਮ ਦੇ ਇਕ ਸੀਨ 'ਚ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਕਰਕੇ ਸ਼ੋਅ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ੋਅ 'ਤੇ ਕੋਰਟ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ।
ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ 'ਚ ਇਸ ਸ਼ੋਅ ਦੇ ਨਿਰਮਾਤਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ।
ਦੱਸ ਦਈਏ ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ 'ਚ ਸੋਨੀ ਟੀ. ਵੀ. 'ਤੇ ਚੱਲ ਰਹੇ 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show) ਦੇ ਇੱਕ ਐਪੀਸੋਡ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਅਰਜ਼ੀ 'ਚ ਦੋਸ਼ ਲਗਾਇਆ ਗਿਆ ਕਿ ਇੱਕ ਐਪੀਸੋਡ 'ਚ ਸ਼ੋਅ ਦੇ ਕੁਝ ਕਲਾਕਾਰ ਸਟੇਜ 'ਤੇ ਸ਼ਰੇਆਮ ਸ਼ਰਾਬ ਪੀਂਦੇ ਹੋਏ ਅਭਿਨੈ ਕਰਦੇ ਦਿਖਾਏ ਗਏ ਹਨ। ਜਦੋਂਕਿ ਬੋਤਲ 'ਤੇ ਲਿਖਿਆ ਰਹਿੰਦਾ ਹੈ ਕਿ "ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।"
ਵਕੀਲ ਦਾ ਕਹਿਣਾ ਹੈ, ''ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲਾ ਕਪਿਲ ਸ਼ਰਮਾ ਸ਼ੋਅ ਬਹੁਤ ਘਟੀਆ ਹੈ। ਇਹ ਲੜਕੀਆਂ 'ਤੇ ਵੀ ਸ਼ੋਅ (The Kapil Sharma Show) 'ਚ ਅਸ਼ਲੀਲ ਟਿੱਪਣੀਆਂ ਕਰਦੇ ਹਨ। ਇੱਕ ਸ਼ੋਅ 'ਚ ਅਤੇ ਸਟੇਜ 'ਤੇ ਬਕਾਇਦਾ ਅਦਾਲਤ ਲਗਾਈ ਗਈ ਅਤੇ ਸਟੇਜ 'ਤੇ ਜਨਤਕ ਰੂਪ 'ਚ ਕਲਾਕਾਰਾਂ ਨੇ ਸ਼ਰਾਬ ਪੀਤੀ। ਇਹ ਕਾਨੂੰਨ ਅਦਾਲਤ ਦੀ ਬੇਇੱਜ਼ਤੀ ਹੈ। ਇਸ ਲਈ ਮੈਂ ਅਦਾਲਤ 'ਚ ਧਾਰਾ 356/3 ਦੇ ਤਹਿਤ ਦੋਸ਼ੀਆਂ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ।
ਦੱਸ ਦਈਏ ਕਿ ਅਰਜ਼ੀ 'ਚ 19 ਜਨਵਰੀ 2020 ਦੇ ਐਪੀਸੋਡ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਦੁਬਾਰਾ ਪ੍ਰਸਾਰਣ ਵੀ 24 ਅਪ੍ਰੈਲ 2021 ਨੂੰ ਕੀਤਾ ਗਿਆ ਸੀ। ਵਕੀਲ ਦਾ ਦਾਅਵਾ ਹੈ ਕਿ ਇਸ ਸ਼ੋਅ 'ਚ ਦਿਖਾਇਆ ਗਿਆ ਹੈ ਕਿ ਇੱਕ ਚਰਿੱਤਰ ਨੂੰ ਅਦਾਲਤ ਦਾ ਸੈੱਟ ਬਣਾ ਕੇ ਸ਼ਰਾਬ ਦੇ ਪ੍ਰਭਾਵ ਹੇਠ ਕੰਮ ਕਰਦੇ ਦਿਖਾਇਆ ਗਿਆ ਹੈ। ਇਸ ਨਾਲ ਅਦਾਲਤ ਦੀ ਬਦਨਾਮੀ ਹੋਈ ਹੈ।
https://amzn.to/3AIKQVZ