Saturday, November 23, 2024
 

ਮਨੋਰੰਜਨ

ਪੋਰਨੋਗ੍ਰਾਫੀ ਕੇਸ ’ਚ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ

September 20, 2021 07:40 PM

ਮੁੰਬਈ : ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫ਼ੀ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਮੁੰਬਈ ਦੀ ਅਦਾਲਤ ਨੇ ਸੋਮਵਾਰ ਨੂੰ ਰਾਜ ਕੁੰਦਰਾ ਨੂੰ 50 ਹਜ਼ਾਰ ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ। ਰਾਜ ਨੂੰ ਮੁੰਬਈ ਪੁਲਿਸ ਨੇ 19 ਜੁਲਾਈ ਨੂੰ ਮਡ ਆਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਹੀ ਉਹ ਜੇਲ੍ਹ ਵਿੱਚ ਸੀ। ਮੁੰਬਈ ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਦੱਸਿਆ ਸੀ ਕਿ ਪੌਰਨ ਫਿਲਮਾਂ ਦੇ ਕਾਰੋਬਾਰੀ ਰਾਜ ਕੁੰਦਰਾ ਨੇ 2 ਸਾਲ ਵਿੱਚ ਆਪਣੀ ਐਪ ਦੇ ਯੂਜ਼ਰਸ ਨੂੰ 3 ਗੁਣਾ ਅਤੇ ਮੁਨਾਫ਼ਾ 8 ਗੁਣਾ ਵਧਾਉਣ ਦਾ ਪਲਾਨ ਬਣਾਇਆ ਸੀ। ਉਹ ਆਪਣੀਆਂ 119 ਫਿਲਮਾਂ ਦਾ ਪੂਰਾ ਕਲੈਕਸ਼ਨ 8.84 ਕਰੋੜ ਰੁਪਏ ’ਚ ਵੇਚਣਾ ਚਾਹੁੰਦਾ ਸੀ।

 

Have something to say? Post your comment

Subscribe