ਚੰਡੀਗੜ੍ਹ : ਕਾਂਗਰਸ ਹਾਈਕਮਾਂਡ ਨੇ ਚਰਨਜੀਤ ਚੰਨੀ ਨੂੰ ਪੰਜਾਬ ਦਾ ਚੀਫ਼ ਮਨਿਸਟਰ ਬਣਾਇਆ ਗਿਆ ਹੈ। ਇਹ ਇਵੇਂ ਲੱਗ ਰਿਹਾ ਹੈ ਜਿਵੇਂ ਕਾਂਗਰਸ ਹਾਈਕਮਾਂਡ ਦਲਿਤ ਪੱਤਾ ਖੇਡ ਰਹੀ ਹੈ, ਜਦ ਕਿ ਖੇਡਣ ਵਿਚ ਹਰਜ ਵੀ ਕੋਈ ਨਹੀਂ ਹੈ। ਇਥੇ ਖਾਸ ਗੱਲ ਇਹ ਹੈ ਕਿ ਹਲੇ ਕੁੱਝ ਸਮਾਂ ਪਹਿਲਾਂ ਹੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ ਸੀ ਤਾਂ ਇਸ ਦਾ ਮਤਲਬ ਇਹੀ ਸੀ ਕਿ ਅਕਾਲੀ ਦਲਿਤਾਂ ਦੀ ਵੋਟਾਂ ਲੈਣਾ ਚਾਹੁੰਦੀ ਹੈ। ਹੁਣ ਅਕਾਲੀ ਦਲ ਵਾਲੇ ਦਲਿਤਾਂ ਦੀ ਵੋਟ ਤਾਂ ਲੈ ਸਕਣਗੇ ਪਰ ਜੱਟਾਂ ਨੂੰ ਭਰਮਾਉਣ ਲਈ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਹ ਕਹਿ ਕੇ ਭੰਡ ਨਹੀਂ ਸਕਣਗੇ ਕਿ ਉਹ ਦਲਿਤ ਹਨ। ਜੇਕਰ ਅਕਾਲੀ ਇਸ ਤਰ੍ਹਾਂ ਕਰਨਗੇ ਤਾਂ ਜੱਟਾਂ ਦੀ ਵੋਟ ਤਾਂ ਲੈ ਲੈਣਗੇ ਪਰ ਦਲਿਤਾਂ ਦੀ ਵੋਟ ਗਵਾ ਸਕਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਇਕ ਦਲਿਤ ਆਗੂ ਅਤੇ ਹੁਣ ਦਲਿਤ ਮੁੱਖ ਮੰਤਰੀ ਹਨ।
ਹੁਣ ਸ਼ਾਇਦ ਕਾਂਗਰਸੀਆਂ ਦਾ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਅਕਾਲੀਆਂ ਦੇ ਹੱਕ ਵਿਚ ਜਾਵੇਗਾ। ਅਕਾਲੀ ਅੰਦਰੋਂ-ਅੰਦਰੀ ‘ਜੱਟਾਂ ਨਾਲ ਧੱਕਾ’ ਦਾ ਪੱਤਾ ਵਰਤਣਗੇ। ਉਂਞ ਇਸ ਪੱਤੇ ਨੂੰ ਵਰਤਣ ਨਾਲ ਅਕਾਲੀਆਂ ਦੀ ਦਲਿਤ ਵੋਟਾਂ ਨੂੰ ਵੀ ਖੋਰਾ ਲੱਗਣ ਦਾ ਪੂਰਾ ਖ਼ਤਰਾ ਹੋਵਗਾ।
ਦਰਅਸਲ ਇਹ ਕਾਰਵਾਈ ਸਿਰਫ਼ ਦਲਿਤ ਵੋਟਾਂ ਹਾਸਿਲ ਕਰਨ ਵਾਸਤੇ ਕੀਤੀ ਜਾਪਦੀ ਹੈ ਕਿਉਂਕਿ ਬਾਦਲ ਦਲ ਬਹੁਜਨ ਸਮਾਜ ਦੀ ਏਕਤਾ ਨਾਲ ਅਕਾਲੀਆਂ ਨੂੰ ਦਲਿਤ ਵੋਟਾਂ ਦਾ ਗੱਫਾ ਮਿਲਣ ਦੀ ਆਸ ਬਣੀ ਹੋਈ ਸੀ।
ਵੈਸੇ ਤਾਂ ਪੰਜਾਬ ਕਾਂਗਰਸ ਵਿਚ ਫੁੱਟ ਪੈਣ ਦੇ ਪੂਰੇ ਆਸਾਰ ਹਨ। ਕੈਪਟਨ ਚੁਪ ਕਰ ਕੇ ਬੈਠਣ ਵਾਲਾ ਨਹੀਂ। ਪਰ ਜੇ ਕੈਪਟਨ ਕੁਝ ਨਾ ਕਰ ਸਕਿਆ ਤਾਂ ਉਸ ਦਾ ਸਿਆਸੀ ਕੈਰੀਅਰ ਖ਼ਤਮ ਹੋ ਜਾਵੇਗਾ।
ਇਸ ਸੱਭ ਤੋਂ ਇਲਾਵਾ ਕਾਂਗਰਸ ਨੇ ਇਕ ਹੋਰ ਪੱਤਾ ਵੀ ਖੇਡਿਆ ਹੈ ਕਿ ਦੋ ਉਪ ਮੁੱਖ ਮੰਤਰੀ ਲਾ ਦਿਤੇ। ਇਨ੍ਹਾਂ ਵਿਚੋਂ ਇਕ ਤਾਂ ਸੁਖਜਿੰਦਰ ਰੰਧਾਵਾ ਹਨ, ਇਹ ਜੱਟ ਹਨ ਅਤੇ ਇਸ ਲਈ ਪੰਜਾਬ ਵਿਚ ਜੱਟਾਂ ਦੀ ਵੋਟ ਨੂੰ ਪ੍ਰਭਾਵਤ ਜ਼ਰੂਰ ਕਰਨਗੇ। ਹੁਣ ਦੂਜੇ ਉਪ ਮੁੱਖ ਮੰਤਰੀ ਹਨ ਬ੍ਰਹਮ ਮਹਿੰਦਰਾ, ਇਹ ਹਿੰਦੂ ਹਨ ਅਤੇ ਇਸ ਲਈ ਪੰਜਾਬ ਵਿਚ ਹਿੰਦੂਆਂ ਦੀ ਵੋਟੀ ਵੀ ਕਾਂਗਰਸ ਨੂੰ ਮਿਲ ਸਕਦੀ ਹੈ। ਰਲਾ ਮਿਲਾ ਕੇ ਕਾਂਗਰਸ ਹਾਈਕਮਾਂਡ ਨੇ ਤਿੰਨ ਪੱਤੇ ਸਟੀਕ ਸੁੱਟੇ ਹਨ ਹੁਣ ਬਾਕੀ ਆਉਣ ਵਾਲਾ ਵਕਤ ਹੀ ਦਸੇਗਾ ਕਿ ਕੀ ਬਣਦਾ ਹੈ, ਮਤਲਬ ਕਿ 2022 ਦੀਆਂ ਵੋਟਾਂ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ