ਚੰਡੀਗੜ੍ਹ : ਪੰਜਾਬ ਕਬੱਡੀ ਵਰਲਡ ਕੱਪ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। 2015-16 ਦੇ ਵਿਚ ਹੋਏ ਪੰਜਾਬ ਕਬੱਡੀ ਵਾਰਡ ਕੱਪ ਦੌਰਾਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਇਸ ਦਾ ਆਯੋਜਨ ਕਰਵਾਇਆ ਗਿਆ ਸੀ। ਉਥੇ ਹੀ ਬਠਿੰਡਾ ਦੇ ਵਿੱਚ ਕਰਵਾਏ ਗਏ ਇਸ ਕਬੱਡੀ ਕੱਪ ਦੌਰਾਨ ਸਾਰੇ ਖਿਡਾਰੀਆਂ ਨੂੰ 11 ਹੋਟਲਾਂ ਦੇ ਵਿਚ ਠਹਿਰਾਇਆ ਗਿਆ ਸੀ। ਜਿਸ ਵਾਸਤੇ ਖਰਚ 35 ਲੱਖ 92 ਹਜ਼ਾਰ 522 ਰੁਪਈਆ ਅਜੇ ਵੀ ਬਕਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਗਏ ਇਸ ਕਬੱਡੀ ਕੱਪ ਦੇ ਉੱਪਰ 44.43 ਲੱਖ ਰੁਪਏ ਦੀ ਰਕਮ ਲੋਕਾਂ ਦੀ ਅਜੇ ਵੀ ਫਸੀ ਹੋਈ ਹੈ। ਇਹ ਰਕਮ ਉਨ੍ਹਾਂ ਦੀ ਹੈ ਜਿਨ੍ਹਾਂ ਵੱਲੋਂ ਇਸ ਕਬੱਡੀ ਕੱਪ ਦੇ ਮੌਕੇ ਤੇ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ, 11 ਹੋਟਲਾਂ ਦੇ ਮਾਲਕ, ਟੈਂਟ ਅਤੇ ਸਾਊਡ, ਕੇਟਰਿੰਗ ਅਤੇ ਫਲਾਵਰ ਡੈਕੋਰੇਸ਼ਨ ਦਾ ਬਕਾਇਆ ਅਜੇ ਵੀ ਬਾਕੀ ਹੈ। ਇਨ੍ਹਾਂ ਸਾਰੇ ਲੋਕਾਂ ਵੱਲੋਂ ਆਪਣੀ ਬਕਾਇਆ ਰਾਸ਼ੀ ਲੈਣ ਲਈ ਕਈ ਵਾਰ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹਰ ਵਾਰ ਭਰੋਸਾ ਦੁਆ ਦਿੱਤਾ ਗਿਆ ਹੈ ਪਰ ਅਜੇ ਤੱਕ ਰਕਮ ਨਹੀਂ ਦਿੱਤੀ ਗਈ। ਹੁਣ ਅਦਾਲਤ ਵੱਲੋਂ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਇਸ ਸਬੰਧੀ ਨੋਟਿਸ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਵਿੱਤ ਮੰਤਰੀ ਅਤੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਨੂੰ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਸ ਕਬੱਡੀ ਕੱਪ ਤੋਂ ਬਾਅਦ ਜਿਥੇ ਚੋਣਾਂ ਹੋ ਰਹੀਆਂ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਬਜਾਏ ਕਾਂਗਰਸ ਸੱਤਾ ਵਿਚ ਆ ਗਈ ਸੀ। ਦੋਹਾਂ ਪਾਰਟੀਆਂ ਵੱਲੋਂ ਅਜੇ ਤੱਕ ਲੋਕਾਂ ਦਾ ਬਕਾਇਆ ਨਹੀਂ ਦਿੱਤਾ ਗਿਆ ਹੈ।