ਨਵੀਂ ਦਿੱਲੀ : ਮੌਜੂਦਾ ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਕੋਹਲੀ ਦੇ ਅਕਤੂਬਰ ਨਵੰਬਰ ਵਿੱਚ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ ਹੋਣ ਵਾਲੇ ਟੀ 20 ਵਿਸ਼ਵ ਕੱਪ ਤੋਂ ਬਾਅਦ ਵਨਡੇ ਅਤੇ ਟੀ 20 ਕਪਤਾਨੀ ਛੱਡਣ ਦੀ ਉਮੀਦ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਪਿਛਲੇ 21 ਮਹੀਨਿਆਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਨਹੀਂ ਲਗਾ ਸਕੇ ਹਨ। ਇਸ ਸਮੇਂ ਦੌਰਾਨ ਉਸਨੇ ਟੈਸਟ, ਵਨਡੇ ਅਤੇ ਟੀ 20 ਅੰਤਰਰਾਸ਼ਟਰੀ ਵਿੱਚ 50 ਪਾਰੀਆਂ ਖੇਡੀਆਂ ਹਨ। ਹਾਲਾਂਕਿ ਉਸ ਦੇ ਬੱਲੇ ਤੋਂ ਅਜੇ ਸੈਂਕੜਾ ਬਣਨਾ ਬਾਕੀ ਹੈ। ਕੋਹਲੀ ਦਾ ਆਖਰੀ ਸੈਂਕੜਾ ਨਵੰਬਰ 2019 ਵਿੱਚ ਬੰਗਲਾਦੇਸ਼ ਵਿWੱਧ ਡੇ ਨਾਈਟ ਟੈਸਟ ਮੈਚ ਦੌਰਾਨ ਆਇਆ ਸੀ, ਜਦੋਂ ਉਸਨੇ 136 ਦੌੜਾਂ ਬਣਾਈਆਂ ਸਨ।