ਮੁੰਬਈ : ਸਿਧਾਰਥ ਦੇ ਮਰਨ ਤੋਂ 6 ਦਿਨ ਪਹਿਲਾਂ ਕੀਤਾ ਗਏ ਇਸ ਕੰਮ ਬਾਰੇ ਹੋਰ ਸਾਰੇ ਪਾਸੇ ਚਰਚਾ ਹੋ ਰਹੀ ਹੈ। ਸਿਧਾਰਥ ਸ਼ੁਕਲਾ ਦੀ ਮੌਤ ਨੂੰ ਜਿਥੇ 6 ਦਿਨ ਦਾ ਸਮਾਂ ਬੀਤ ਚੁੱਕਾ ਹੈ ਉਥੇ ਹੀ ਆਏ ਦਿਨ ਉਨ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਖੁਲਾਸਾ ਹੋ ਰਿਹਾ ਹੈ। ਪਿਛਲੇ ਦਿਨੀਂ ਜਿੱਥੇ ਸਿਧਾਰਥ ਸ਼ੁਕਲਾ ਦਾ ਚਾਲੀ ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਉਥੇ ਹੀ ਉਨ੍ਹਾਂ ਦੇ ਦੇਹਾਂਤ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਸਿਧਾਰਥ ਸ਼ੁਕਲਾ ਵੱਲੋਂ ਆਪਣੀ ਮੌਤ ਤੋਂ 6 ਦਿਨ ਪਹਿਲਾਂ ਹੀ ਆਪਣੇ ਫੈਨਸ ਲਈ ਇਕ ਸੰਦੇਸ਼ ਦਿੱਤਾ ਗਿਆ ਸੀ। ਜਿਸ ਬਾਰੇ ਹੁਣ ਜਾਣਕਾਰੀ ਸਾਹਮਣੇ ਆਈ ਹੈ। 27 ਅਗਸਤ ਨੂੰ ਸਿਧਾਰਥ ਸ਼ੁਕਲਾ ਨੂੰ ਇਕ ਵਿਅਕਤੀ ਦੁਆਰਾ ਟੈਗ ਕੀਤਾ ਗਿਆ ਸੀ। ਜਿਸ ਵਿੱਚ ਉਸ ਵਿਅਕਤੀ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕੇ ਸਿਧਾਰਥ ਸ਼ੁਕਲਾ ਬਹੁਤ ਹੀ ਵਧੀਆ ਇਨਸਾਨ ਹੈ ਜਿਸ ਵੱਲੋਂ ਅਵਾਰਾ ਜਾਨਵਰਾਂ ਲਈ ਜਿਹਨਾਂ ਵਿਚ ਖਾਸ ਕਰਕੇ ਕੁੱਤਿਆਂ ਲਈ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤੇ ਉਨ੍ਹਾਂ ਵੱਲੋਂ ਅਜਿਹੀ ਹੀ ਮੁਹਿੰਮ ਚਲਾਈ ਜਾ ਰਹੀ ਸੀ। ਜਿਸ ਵਿੱਚ ਜਾਨਵਰਾਂ ਨੂੰ ਖਾਣਾ ਦਿੱਤਾ ਜਾਵੇ। ਸਿਧਾਰਥ ਵੱਲੋਂ ਉਸ ਵਿਅਕਤੀ ਨੂੰ ਜਵਾਬ ਦਿੱਤਾ ਸੀ ਕੇ ਅੱਜ ਇਨਸਾਨ ਇੰਨਾ ਸਸਤਾ ਹੋ ਗਿਆ ਹੈ ਕਿ ਉਹ ਦੂਸਰੇ ਨੂੰ ਵੇਖਦਾ ਨਹੀਂ ਹੈ। ਸਾਨੂੰ ਅਵਾਰਾ ਕੁੱਤਿਆਂ ਤੇ ਵੀ ਤਰਸ ਕਰਨਾ ਚਾਹੀਦਾ ਹੈ। ਉੱਥੇ ਹੀ ਉਸ ਵਿਅਕਤੀ ਵੱਲੋਂ ਸਿਧਾਰਥ ਸ਼ੁਕਲਾ ਦਾ ਧੰਨਵਾਦ ਵੀ ਕੀਤਾ ਗਿਆ।