Thursday, November 21, 2024
 

ਮਨੋਰੰਜਨ

Birthday Special : ਕਈ ਅਹਿਮ ਪੁਰਸਕਾਰਾਂ ਨਾਲ ਸਣਮਾਨੀ ਗਈ ਹੈ ਪੰਜਾਬੀ ਫਿਲਮਾਂ ਦੀ ਜਾਨ ਸਰਗੁਣ ਮਹਿਤਾ

September 06, 2021 11:49 AM

ਚੰਡੀਗੜ੍ਹ : ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਅੱਜ ਆਪਣਾ 33 ਜਨਮ ਦਿਨ ਸੈਲੀਬਰੇਟ ਕਰ ਰਹੀ ਹੈ। ਦੱਸ ਦਈਏ ਕਿ ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ (Chandigarh) ਵਿਚ ਹੋਇਆ ਹੈ। ਸਿਟੀ ਬਿਊਟੀਫੁਲ ਦੀ ਜੰਮਪਲ ਸਰਗੁਣ ਨੇ ਪੰਜਾਬੀ ਫਿਲਮ ਇੰਡਸਟਰੀ (Punjabi Film Industry) ਦੇ ਨਾਲ ਨਾਲ 'ਕਰੋਲ ਬਾਗ', 'ਤੇਰੀ ਮੇਰੀ ਲਵ ਸਟੋਰੀ' ਜਿਹੇ ਕਈ ਟੀਵੀ ਸ਼ੋਅ 'ਚ ਕੰਮ ਕਰ ਕੇ ਵੱਖਰਾ ਮੁਕਾਮ ਹਾਸਲ ਕੀਤਾ ਹੈ।

ਸਰਗੁਣ ਮਹਿਤਾ ਨੇ ਮੁੱਢਲੀ ਸਿੱਖਿਆ ਚੰਡੀਗੜ੍ਹ (Chandigarh) ਤੋਂ ਹਾਸਲ ਕੀਤੀ। ਚੰਡੀਗੜ੍ਹ ਤੋਂ ਬੀ.ਕਾਮ ਆਨਰਜ਼ ਕਰਨ ਮਗਰੋਂ ਦਿੱਲੀ ਦੇ ਕਾਲਜ ਕਰੋੜੀਮੱਲ ਤੋਂ ਉਹ ਰੰਗਮੰਚ ਨਾਲ ਜੁੜ ਗਈ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖੇਤਰ ਵਿੱਚ ਪਛਾਣ ਦਿੱਤੀ।

‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ। ਚੰਡੀਗੜ੍ਹ (Chandigarh) ਦੀ ਜੰਮਪਲ ਹੋਣ ਦੇ ਬਾਵਜੂਦ ਇਸ ਨੇ ਕਦੇ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਇਹ ਮੁੰਬਈ ’ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ।ਸਰਗੁਣ ਮਹਿਤਾ ਨੇ 'ਅੰਗਰੇਜ਼' ਫਿਲਮ ਵਿਚ ਕੰਮ ਕੀਤਾ ਅਤੇ ਵੱਖਰੀ ਪਛਾਣ ਸਥਾਪਿਤ ਕੀਤੀ। ਅੰਗਰੇਜ਼ ਫਿਲਮ ਵਿਚ ਅਮਰਿੰਦਰ ਗਿੱਲ ਨਾਲ ਸਰਗੁਣ ਅਤੇ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਅਹਿਮ ਹਿੱਸਾ ਰਹੀ।

ਸਰਗੁਣ ਮਹਿਤਾ ਵੱਲੋਂ ਧੰਨ ਕੌਰ ਦਾ ਕਿਰਦਾਰ ਨਿਭਾਇਆ ਕਿ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ। ਸਰਗੁਣ ਨੇ ਲਵ ਪੰਜਾਬ, ਜਿੰਦੂਆ, ਲਾਹੌਰੀਏ, ਕਿਸਮਤ , ਕਾਲਾ ਸ਼ਾਹ ਕਾਲਾ ਅਤੇ ਚੰਡਗੜ੍ਹ ਅੰਮ੍ਰਿਤਸਰ ਚੰਡੀਗੜ ਆਦਿ ਫਿਲਮਾਂ ਵਿਚ ਕੰਮ ਕੀਤਾ।ਸਰਗੁਣ ਮਹਿਤਾ ਨੂੰ ਪੰਜਾਬੀ ਫਿਲਮਾਂ ਲਈ ਸਰਬੋਤਮ ਅਦਾਕਾਰਾ ਲਈ ਪੀਟੀਸੀ ਪੰਜਾਬੀ ਫਿਲਮ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਲਵ ਪੰਜਾਬ ਲਈ ਸਰਬੋਤਮ ਅਦਾਕਾਰਾ ਲਈ ਫਿਲਮਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਇਆ।

 

Have something to say? Post your comment

Subscribe