ਊਧਮ ਸਿੰਘ ਨਗਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ 4 ਕਾਰਜਕਾਰੀ ਪ੍ਰਧਾਨਾਂ ਨੂੰ ਪੰਜ ਪਿਆਰੇ ਦੱਸਣ ਦੇ ਬਿਆਨ ’ਤੇ ਮੁਆਫ਼ੀ ਮੰਗਣ ਤੋਂ ਬਾਅਦ ਹਰੀਸ਼ ਰਾਵਤ ਨੇ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਸਥਿਤ ਨਾਨਕਮਤਾ ਗੁਰਦੁਆਰਾ ਸਾਹਿਬ ਵਿਚ ਝਾੜੂ ਲਾਉਣ ਅਤੇ ਜੁੱਤੀਆਂ ਸਾਫ ਕਰਨ ਦੀ ਸੇਵਾ ਕੀਤੀ। ਇੱਥੇ ਉਨ੍ਹਾਂ ਨੇ ਗੁਰੂਘਰ ਵਿਚ ਝਾੜੂ ਲਾ ਕੇ ਸਫਾਈ ਕੀਤੀ ਤੇ ਸੰਗਤ ਦੇ ਜੋੜੇ ਸਾਫ ਕੀਤੇ ਹਨ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇੰਟਰਨੈਟ ਮੀਡੀਆ ’ਤੇ ਵੀ ਪੋਸਟ ਦੇ ਨਾਲ ਉਕਤ ਬਿਆਨ ਸਬੰਧੀ ਮੁੜ ਮਾਫੀ ਮੰਗੀ ਹੈ। ਉਧਰ ਇਸ ਬਿਆਨ ਦੇ ਵਿਰੋਧ ਵਿਚ ਨਾਨਕਮੱਤਾ, ਬਾਜਪੁਰ ਤੇ ਕਿੱਛਾ ਵਿਚ ਵੀ ਰੋਸ ਮੁਜ਼ਾਹਰੇ ਕੀਤੇ ਗਏ। ਖਟੀਮਾ ਵਿਚ ਕਾਂਗਰਸ ਦੀ ਪਰਿਵਰਤਨ ਯਾਤਰਾ ਦੇ ਉਦਘਾਟਨ ਮਗਰੋਂ ਰਾਵਤ ਸੂਬਾ ਪ੍ਰਧਾਨ ਗਣੇਸ਼ ਗੋਦੀਆਲ, ਰਾਜ ਸਭਾ ਪ੍ਰਦੀਪ ਟਮਟਾ ਤੇ ਸਾਬਕਾ ਸੰਸਦ ਮੈਂਬਰ ਮਹਿੰਦਰਪਾਲ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਦਫ਼ਤਰ ਪੁੱਜੇ। ਇੱਥੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ, ਮੈਨੇਜਰ ਰਣਜੀਤ ਸਿੰਘ, ਸੁਖਵੰਤ ਸਿੰਘ ਆਦਿ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਵਤ ਨੇ ਆਪਣੇ ਬਿਆਨ ’ਤੇ ਖਿਮਾ ਜਾਚਨਾ ਕਰਦੇ ਹੋਏ ਗੁਰਦੁਆਰੇ ਵਿਚ ਸੇਵਾ ਕੀਤੀ।
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ