Wednesday, January 29, 2025
 
BREAKING NEWS
ਸੋਨੇ ਦੀ ਕੀਮਤ ਦੀ ਭਵਿੱਖਬਾਣੀ: ਸੋਨੇ ਦੀ ਕੀਮਤ 1 ਲੱਖ ਰੁਪਏ ਤੱਕ ਪਹੁੰਚ ਜਾਵੇਗੀ! ਬਜਟ 2025 ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈਅਭਿਸ਼ੇਕ ਬੱਚਨ ਘੜੀਆਂ ਦੇ ਸ਼ੌਕੀਨਸਟਾਕ ਮਾਰਕੀਟ ਰਿਕਵਰੀ ਮੋਡ ਵਿੱਚ ਪਰਤਿਆ, ਸੈਂਸੈਕਸ ਨੇ 1200 ਅੰਕਾਂ ਦੀ ਛਾਲ ਮਾਰੀ, ਨਿਫਟੀ ਨੇ ਵੀ ਬਹੁਤ ਛਾਲ ਮਾਰੀ.ਜੰਗਬੰਦੀ ਦਰਮਿਆਨ ਇਜ਼ਰਾਈਲ ਨੂੰ ਮਿਲੀ ਬੁਰੀ ਖ਼ਬਰ, ਹਮਾਸ ਦੀ ਕੈਦ ਵਿੱਚ 8 ਲੋਕਾਂ ਦੀ ਮੌਤ; ਨੇਤਨਯਾਹੂ ਹੁਣ ਕੀ ਕਰੇਗਾPUNJAB COLLABORATES WITH IIM-AHMEDABAD TO EMPOWER PRINCIPALS OF ITIs, POLYTECHNICSਡੱਲੇਵਾਲ ਨੇ ਕਿਹਾ- ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਮਰਨ ਵਰਤਅਮਰੀਕਾ 'ਚ ਇਨਕਮ ਟੈਕਸ ਖਤਮ ਕਰਨ ਦੀ ਤਿਆਰੀ! ਡੋਨਾਲਡ ਟਰੰਪ ਇੱਕ ਹੋਰ ਵੱਡਾ ਫੈਸਲਾ ਲੈ ਸਕਦੇ ਹਨਪੰਜਾਬ 'ਚ ਪੁਲਿਸ ਸਟੇਸ਼ਨ 'ਤੇ ਹਮਲਾ ਕਰਨ ਵਾਲਾ ਵਿਅਕਤੀ ਕੀਤਾ ਕਾਬੂਡੋਨਾਲਡ ਟਰੰਪ ਹੁਣ ਅਮਰੀਕਾ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਆਇਰਨ ਡੋਮ ਬਣਾਉਣ ਦੀ ਤਿਆਰੀ ਕਰ ਰਹੇचंडीगढ़: हरियाणा पंचायती राज घोटाले में पूर्व एओ के घर से 3 करोड़ 60 लाख की नकदी बरामद,,  एसीबी ने किया गिरफ्तार

ਮਨੋਰੰਜਨ

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਦੇ ਵਿਆਹ ਨੂੰ ਲੈ ਕੇ ਸਾਂਝੀ ਕੀਤੀ ਖ਼ਾਸ ਪੋਸਟ, ਪ੍ਰਸ਼ੰਸਕਾਂ ਨੇ ਲਗਾਈ ਕੁਮੈਂਟਾਂ ਦੀ ਝੜੀ

September 01, 2021 01:49 PM

ਚੰਡੀਗੜ੍ਹ : ਪੰਜਾਬੀ ਪ੍ਰਸਿੱਧ ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਹਾਲ ਹੀ ਵਿਚ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜੋ ਹਰ ਪਾਸੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਸ਼ੈਰੀ ਮਾਨ ਦੀ ਇਸ ਪੋਸਟ ਨੇ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਦੇ ਵਿਆਹ ਦੀਆਂ ਖ਼ਬਰਾਂ ਨੂੰ ਹਵਾ ਦੇ ਦਿੱਤੀ ਹੈ। ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨਾਲ ਆਪਣੀ ਇਕ ਤਸਵੀਰ ਕੁਝ ਘੰਟੇ ਪਹਿਲਾਂ ਹੀ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਹੈ, ''ਡੱਬਾ ਭਾਵੇਂ ਆਵੇ, ਭਾਵੇਂ ਨਾ ਆਏ ਮਿੱਠੇ ਦਾ …ਪਤਾ ਬਸ ਲੱਗ ਜਾਵੇ ਵਿਆਹ ਕਿੱਥੇ ਆ ਪਰਮੀਸ਼ ਵਰਮਾ…ਹਾਂ ਫਿਰ ਕਦੋਂ ਤੇ ਕਿੱਥੇ ?।' ਸ਼ੈਰੀ ਮਾਨ ਵੱਲੋਂ ਸ਼ੇਅਰ ਕੀਤੀ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਸ਼ੈਰੀ ਮਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਪੋਸਟ ਤੋਂ ਅੰਦਾਜ਼ਾ ਲਗਾ ਰਹੇ ਹਨ ਪਰਮੀਸ਼ ਵਰਮਾ ਦਾ ਵਿਆਹ ਬਹੁਤ ਜਲਦ ਹੋਣ ਵਾਲਾ ਹੈ।

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਆਪਣੀ ਪ੍ਰੇਮਿਕਾ ਬਾਰੇ ਖੁਲਾਸਾ ਕੀਤਾ ਸੀ। ਪਰਮੀਸ਼ ਵਰਮਾ ਨੇ ਦੱਸਿਆ ਸੀ ਕਿ ਮੇਰੀ ਪ੍ਰੇਮਿਕਾ ਦਾ ਨਾਂ ਗੁਨੀਤ ਗਰੇਵਾਲ ਹੈ। ਗੁਨੀਤ (ਗੀਤ ਗਰੇਵਾਲ) ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸੰਸਦ ਮੈਂਬਰ ਲਈ ਨਾਮਜਦ ਕੀਤੀ ਗਈ ਹੈ। ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ।

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਨੇ ਪੰਜਾਬੀ ਇੰਡਸਟਰੀ ਵਿਚ ਨਾਂ ਬਨਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ। ਉਹ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਚੰਗਾ ਗਾਇਕ ਵੀ ਹੈ। ਉਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿਚ 'ਫਾਰਮਿੰਗ' ਗੀਤ ਵਿਚ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਆਪਣਾ ਨਵਾਂ ਗੀਤ ਲੈ ਕੇ ਆ ਰਿਹਾ ਹੈ।

ਕੁਝ ਦਿਨ ਪਹਿਲਾਂ ਹੀ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਸੀ। ਉਹ ਹੋਰ ਦੱਸ (Hor Dus) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ, 'ਨੀਂ ਤੂੰ #HorDus ❤️Coming Soon. StayTuned।'


ਪਰਮੀਸ਼ ਵਰਮਾ ਅਖੀਰਲੀ ਵਾਰ 'ਜਿੰਦੇ ਮੇਰੀਏ' ਫ਼ਿਲਮ 'ਚ ਸੋਨਮ ਬਾਜਵਾ ਨਾਲ ਵੱਡੇ ਪਰਦੇ 'ਤੇ ਨਜ਼ਰ ਆਏ ਸਨ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੀ ਫੈਨ ਫਾਲਵਿੰਗ ਦੀ ਤਾਂ 6.3 ਮਿਲੀਅਨ ਲੋਕ ਉਨ੍ਹਾਂ ਨੂੰ ਇੰਸਟਾਗ੍ਰਾਮ ਅਕਾਉਂਟ 'ਤੇ ਫਾਲੋ ਕਰਦੇ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਅਭਿਸ਼ੇਕ ਬੱਚਨ ਘੜੀਆਂ ਦੇ ਸ਼ੌਕੀਨ

Maha Kumbh 2025: Coldplay's Chris Martin, girlfriend Dakota Johnson arrive in Prayagraj

ਸੈਫ ਅਲੀ ਮਾਮਲਾ: ਫੋਰੈਂਸਿਕ ਮਾਹਿਰ ਨੇ ਕੀਤਾ ਖੁਲਾਸਾ, ਕਿਹਾ- ਇਸ ਤਰ੍ਹਾਂ ਦੇ ਜ਼ਖ਼ਮ ਚਾ-ਕੂਆਂ ਨਾਲ ਨਹੀਂ ਹੁੰਦੇ

ਅਦਾਕਾਰਾ ਮਮਤਾ ਕੁਲਕਰਨੀ ਅੱਜ ਬਣੇਗੀ ਕਿੰਨਰ ਅਖਾੜੇ ਦੀ ਮਹਾਮੰਡਲੇਸ਼ਵਰ

'ਮੈਂ ਅਤੇ ਕਰੀਨਾ ਬੈੱਡਰੂਮ 'ਚ ਸੀ, ਜੇਹ ਦੇ ਕਮਰੇ 'ਚੋਂ ਚੀਕਾਂ ਆਈਆਂ', ਸੈਫ ਨੇ ਹਮਲੇ ਦੀ ਰਾਤ ਦੀ ਕਹਾਣੀ ਸੁਣਾਈ

ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ, ਪਟਨਾ ਹਾਈਕੋਰਟ ਨੇ ਭੇਜਿਆ ਨੋਟਿਸ; ਜਾਣੋ ਮਾਮਲਾ

ਚਾਕੂ ਮਾਰਨ ਤੋਂ ਬਾਅਦ ਹਮਲਾਵਰ 2 ਘੰਟੇ ਤੱਕ ਸੈਫ ਅਲੀ ਖਾਨ ਦੀ ਬਿਲਡਿੰਗ 'ਚ ਲੁਕਿਆ ਰਿਹਾ- ਪੁਲਸ

ਇਨ੍ਹਾਂ ਫਿਲਮਾਂ 'ਚ ਬਿੱਗ ਬੀ ਨਜ਼ਰ ਆਉਣਗੇ

ਬਿੱਗ ਬੌਸ 18 : ਕਰਣਵੀਰ ਰਿਹਾ ਜੇਤੂ, ਬਿੱਗ ਬੌਸ ਦੇ ਪਿਆਰੇ ਵਿਵੀਅਨ ਨੂੰ ਹਰਾਇਆ

ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਗ੍ਰਿਫਤਾਰ

 
 
 
 
Subscribe