Sunday, November 24, 2024
 

ਪੰਜਾਬ

ਲਵਪ੍ਰੀਤ ਖੁਦਕੁਸ਼ੀ ਮਾਮਲੇ ‘ਚ ਪਤਨੀ ਬੇਅੰਤ ਕੌਰ ‘ਤੇ ਕੇਸ ਦਰਜ

September 01, 2021 10:10 AM

ਬਰਨਾਲਾ : ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ‘ਤੇ “ਮਰਨ ਲਈ ਮਜਬੂਰ ਕਰਨ” ਦੀ ਧਾਰਾ 306 ਦਾ ਕੇਸ ਦਰਜ ਕੀਤਾ ਹੈ।ਇਸ ਮਾਮਲੇ ਵਿੱਚ ਪਹਿਲਾਂ ਕੈਨੇਡਾ ਰਹਿੰਦੀ ਬੇਅੰਤ ਕੌਰ ਉੱਤੇ ਪੁਲਿਸ ਨੇ 420 (ਠੱਗੀ) ਦਾ ਮੁਕੱਦਮਾ ਦਰਜ ਕੀਤਾ ਸੀ ਹੁਣ ਇਸ ਵਿੱਚ ਧਾਰਾ 306 ਵੀ ਜੋੜ ਦਿੱਤੀ ਗਈ ਹੈ।

ਲਵਪ੍ਰੀਤ ਦੇ ਪਰਿਵਾਰ ਦੀ ਮੰਗ ਹੈ ਕਿ ਬੇਅੰਤ ਕੌਰ ਦੇ ਮਾਪਿਆਂ ‘ਤੇ ਵੀ ਕੇਸ ਦਰਜ ਕੀਤਾ ਜਾਵੇ। ਬਰਨਾਲਾ ਪੁਲਿਸ ਦੇ ਡੀਐਸਪੀ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ‘ਤੇ ਪਹਿਲਾਂ “ਧੋਖਾਧੜੀ” ਦੀ ਧਾਰਾ 420 ਦਾ ਕੇਸ ਦਰਜ ਕੀਤਾ ਸੀ। ਲਵਪ੍ਰੀਤ ਦੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਸੀ, ਜਿਸ ਦੇ ਆਧਾਰ ‘ਤੇ ਰਿਪੋਰਟ ਆ ਗਈ ਹੈ। ਹੁਣ ਬਰਨਾਲਾ ਪੁਲਿਸ ਨੇ ਧਾਰਾ 306 “ਮਰਨ ਲਈ ਮਜਬੂਰ ਕਰਨ” ਅਧੀਨ ਕੇਸ ਦਰਜ ਕੀਤਾ ਹੈ।

ਇਸ ਮਾਮਲੇ ਸਬੰਧੀ ਬਰਨਾਲਾ ਪੁਲਿਸ ਵੱਲੋਂ ਇੱਕ ਐਸਆਈਟੀ ਟੀਮ ਬਣਾਈ ਗਈ ਹੈ ਅਤੇ ਟੀਮ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਅਗਲੀ ਕਾਰਵਾਈ ਜਾਂਚ ਦੇ ਅਧਾਰ ‘ਤੇ ਕੀਤੀ ਜਾਵੇਗੀ। ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬੇਅੰਤ ਕੌਰ ਦੇ ਮਾਪੇ ਵੀ ਇਸ ਮਾਮਲੇ ਵਿੱਚ ਬਰਾਬਰ ਦੇ ਦੋਸ਼ੀ ਹਨ। ਉਨ੍ਹਾਂ ਦਾ ਬੇਟਾ ਲਵਪ੍ਰੀਤ ਚਲਾ ਗਿਆ ਹੈ, ਵਾਪਸ ਨਹੀਂ ਆਵੇਗਾ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂਨੂੰ ਇਨਸਾਫ ਮਿਲੇਗਾ, ਪਰ ਸਮਾਂ ਜ਼ਰੂਰ ਲਗੇਗਾ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ  

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe