ਮੈਲਬੋਰਨ : ਕ੍ਰਿਕਟ ਆਸਟ੍ਰੇਲੀਆਈ (CA) ਨੇ ਆਪਣੇ ਦੇਸ਼ ਦੇ ਖਿਡਾਰੀਆਂ ਨੂੰ UAE ’ਚ IPL 2021 ਦੇ ਦੂਜੇ ਫੇਜ਼ ’ਚ ਖੇਡਣ ਦੀ ਆਗਿਆ ਦੇ ਦਿੱਤੀ ਹੈ। ਇਕ ਰਿਪੋਰਟ ਅਨੁਸਾਰ CA ਨੇ ਖਿਡਾਰੀਆਂ ਨੂੰ ਅਗਲੇ ਮਹੀਨੇ ਆਈਪੀਐੱਲ (IPL) ’ਚ ਖੇਡਣ ਲਈ No-Objection Certificate (NOC) ਜਾਰੀ ਕੀਤਾ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਦੋਵਾਂ ਦੇਸ਼ਾਂ ’ਚ ਤਿੰਨ ਮੈਚਾਂ ਦੀ ਇਕ ਦਿਨ ਦੀ ਸੀਰੀਜ਼ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਹੀ ਆਸਟ੍ਰੇਲੀਆਈ ਬੋਰਡ ਨੇ ਖਿਡਾਰੀਆਂ ਨੂੰ ਆਈਪੀਐੱਲ (IPL) ’ਚ ਖੇਡਣ ਦੀ ਆਗਿਆ ਦਿੱਤੀ ਹੈ। ਦੱਸ ਦਈਏ ਕਿ ਇਸ ਸੀਰੀਜ਼ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ’ਚ ਕਰਵਾਉਣ ਦੀ ਯੋਜਨਾ ਸੀ।
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪੁਸ਼ਟੀ ਕੀਤੀ ਸੀ ਕਿ ਇੰਗਲੈਂਡ ਦੇ ਖਿਡਾਰੀ 19 ਸਤੰਬਰ ਤੋਂ ਯੂਏਈ ’ਚ ਆਈਪੀਐੱਲ (IPL) 2021 ਦੇ ਦੂਜੇ ਫੇਜ਼ ਲਈ ਹਾਜ਼ਰ ਹੋਣਗੇ। ਇੰਗਲੈਂਡ-ਬੰਗਲਾਦੇਸ਼ ਸੀਰੀਜ਼ ਦੇ ਮੁਲਤਵੀ ਹੋਣ ਨਾਲ ਇੰਗਲਿਸ਼ ਖਿਡਾਰੀਆਂ ਲਈ ਆਈਪੀਐੱਲ (IPL) ਲਈ ਦਰਵਾਜ਼ੇ ਖੁੱਲ੍ਹ ਗਏ ਹਨ। ਦੱਸਣਯੋਗ ਹੈ ਕਿ ਆਈਪੀਐੱਲ (IPL) ਦੇ ਠੀਕ ਬਾਅਦ ਓਮਾਨ ਤੇ ਯੂਏਈ (UAE) ’ਚ ਟੀ-20 ਵਿਸ਼ਵੇ ਕੱਪ ਹੋਣ ਵਾਲਾ ਹੈ।