ਚੰਡੀਗੜ੍ਹ: ਟੋਕੀਓ ਓਲੰਪਿਕ 2021 ਵਿੱਚ ਹਰਿਆਣਾ ਦੇ ਪਹਿਲਵਾਨ ਬਜਰੰਗ ਪੁਨੀਆ (Haryana Wrestler Bajrang Punia) ਨੂੰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ (Bajrang Punia Lost Semi final match) । ਦੱਸ ਦਈਏ ਕਿ ਪੁਰਸ਼ਾਂ ਦੇ ਫ੍ਰੀ ਸਟਾਈਲ 65 ਕਿਲੋਗ੍ਰਾਮ ਭਾਰ ਵਰਗ ਵਿੱਚ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਦੇ ਹੱਥੋਂ 12-5 ਨਾਲ ਹਾਰ ਗਿਆ।
ਬਜਰੰਗ ਪੁਨੀਆ ਹੁਣ ਸ਼ਨੀਵਾਰ ਯਾਨੀ ਕੱਲ੍ਹ ਨੂੰ ਕਾਂਸੀ ਤਮਗੇ ਲਈ ਖੇਡਣ ਆਏਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਬਜਰੰਗ ਪੁਨੀਆ ਨੇ ਪ੍ਰੀ-ਕੁਆਰਟਰ ਫਾਈਨਲ ਮੈਚ ਜਿੱਤਿਆ ਸੀ। ਬਜਰੰਗ ਦੀ ਕਿਰਗਿਜ਼ਸਤਾਨ ਦੇ ਏਰਨਾਜਰ ਅਕਮਤਾਲੀਏਵ ਨਾਲ ਸਖਤ ਟੱਕਰ ਸੀ ਅਤੇ ਮੈਚ 3-3 ਨਾਲ ਬਰਾਬਰ ਰਿਹਾ। ਪਰ ਬਜਰੰਗ ਪੁਨੀਆ ਨੇ ਦੋ ਅੰਕਾਂ ਦਾ ਦਾਅਵਾ ਕੀਤਾ ਸੀ ਅਤੇ ਇਸ ਕਾਰਨ ਉਸਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ।
https://amzn.to/3jxMdzk