Saturday, November 23, 2024
 

ਪੰਜਾਬ

ਖ਼ਤਰਨਾਕ ਹਥਿਆਰਾਂ ਸਣੇ 8 ਮੁਲਜ਼ਮ ਕਾਬੂ

June 17, 2019 03:45 PM

ਜਲੰਧਰ : ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਦਿਹਾਤੀ ਅਤੇ ਥਾਣਾ ਨਕੋਦਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ 8 ਲੁਟੇਰਿਆਂ ਨੂੰ ਖ਼ਤਰਨਾਕ ਹਥਿਆਰਾਂ ਸਮੇਤ ਕਾਬੂ ਕਰ ਲਿਆ। ਕਾਬੂ ਕੀਤੇ ਗਏ ਮੁਲਜ਼ਮ ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਨਕੋਦਰ ਦੇ ਇੰਚਾਰਜ ਬੀਤੀ ਰਾਤ ਕਰੀਬ 10 ਵਜੇ ਗਸ਼ਤ 'ਤੇ ਸਨ। ਉਸ ਸਮੇਂ ਜਲੰਧਰ ਪੁਲੀ 'ਤੇ ਉਨ੍ਹਾਂ ਨੂੰ ਸੀ. ਆਈ. ਈ. ਦਿਹਾਤੀ ਦੇ ਇੰਚਾਰਜ ਸ਼ਿਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਮਿਲੀ। ਉਦੋਂ ਹੀ ਕਿਸੇ ਮੁਖਬਿਰ ਨੇ ਸੂਚਨਾ ਦਿੱਤੀ ਸੀ ਕਿ ਕੁਝ ਲੋਕ ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਹਥਿਆਰ ਵੀ ਹਨ। ਇਸੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਅੱਜ ਨਕੋਦਰ 'ਚ ਹੀ ਇਕ ਖਾਲੀ ਪਲਾਟ 'ਚ ਬਣੇ ਕਮਰੇ ਦੀ ਛਾਪਾਮਾਰੀ ਕੀਤੀ ਤਾਂ ਉਥੋਂ ਉਨ੍ਹਾਂ ਨੇ 8 ਲੁਟੇਰੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਏ।
  ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁਲਿਸ ਨੇ 3 ਮੋਟਰਸਾਈਕਲ, 2 ਦਾਤਰ, 2 ਕ੍ਰਿਪਾਨਾਂ, 2 ਲੋਹਾ ਰਾਡ, ਇਕ ਪਾਈਪ ਲੋਹਾ, 1 ਕਮਾਨੀਦਾਰ ਚਾਕੂ, ਸਮੇਤ ਇਕ ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਗਏ।

ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਵਿੰਦਰ ਕੁਮਾਰ (24) ਉਰਫ ਰਵੀ, ਸੁਖਜੀਵਨ ਕੁਮਾਰ (28) ਉਰਫ ਜੀਵਨ ਪੁੱਤਰ ਦੇਸ ਰਾਜ ਵਾਸੀ ਪਿੰਡ ਮੀਰਪੁਰ, ਸ਼ਿਵਮ (21) ਪੁੱਤਰ ਰਾਕੇਸ਼ ਕੁਮਾਰ ਵਾਸੀ ਮੁਹੱਲਾ ਟੰਡਨਾ ਨਕੋਦਰ , ਜਗਜੀਵਨ ਕੁਮਾਰ (28) ਉਰਫ ਜੀਵਨ ਪੁੱਤਰ ਜ਼ੋਨ ਮਸੀਹ ਵਾਸੀ ਪਿੰਡ ਮੀਰਪੁਰ, ਹਰੀਸ਼ ਕੁਮਾਰ (23) ਉਰਫ ਰਿੰਕੂ ਪੁੱਤਰ ਬ੍ਰਿਜ ਭੂਸ਼ਣ ਵਾਸੀ ਮੁਹੱਲਾ ਕ੍ਰਿਸ਼ਨ ਨਗਰ ਨਕੋਦਰ, ਜਤਿੰਦਰ (24) ਉਰਫ ਸੰਜੂ ਪੁੱਤਰ ਗੁਰਨਾਮ ਥਾਪਰ ਵਾਸੀ ਪਿੰਡ ਮੰਡਿਆਲਾ ਥਾਣਾ ਮਹਿਤਪੁਰ, ਹਰਦੇਵ ਕੁਮਾਰ (23) ਉਰਫ ਹੈਪੀ ਪੁੱਤਰ ਪ੍ਰੇਮ ਚੰਦ ਵਾਸੀ ਮੁਹੱਲਾ ਅਰਜਨ ਨਗਰ ਨਕੋਦਰ, ਅਮਰਜੀਤ ਸਿੰਘ (21) ਉਰਫ ਅੰਮ੍ਰਿਤ ਪੁੱਤਰ ਲਖਵੀਰ ਸਿੰਘ ਤਲਵੰਡੀ ਸਲੇਮ ਥਾਣਾ ਨਕੋਦਰ ਦੇ ਰੂਪ 'ਚ ਹੋਈ ਹੈ। ਇਨ੍ਹਾਂ 'ਚੋਂ ਸੁਖਜੀਵਨ ਕੁਮਾਰ ਅਤੇ ਜਤਿੰਦਰ ਉਰਫ ਸੰਜੂ ਖਿਲਾਫ ਪਹਿਲਾਂ ਵੀ 2-2 ਮਾਮਲੇ ਦਰਜ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਨਕੋਦਰ ਦੇ ਜੀ. ਟੀ. ਬੀ. ਨਗਰ ਤੋਂ ਕੁਝ ਦਿਨ ਪਹਿਲਾਂ ਹੀ ਢਾਈ ਲੱਖ ਰੁਪਏ ਲੁੱਟੇ ਸਨ ਅਤੇ ਉਸਦੇ ਨਾਲ ਹੀ ਉਹ ਐਕਟਿਵਾ ਵੀ ਚੋਰੀ ਕਰ ਚੁੱਕੇ ਹਨ।

 

Have something to say? Post your comment

Subscribe