ਹੁਸ਼ਿਆਰਪੁਰ : ਮਾਨਯੋਗ ਸ਼੍ਰੀ ਦਿਨਕਰ ਗੁਪਤਾ DGP ਪੰਜਾਬ ਦੁਆਰਾ ਗੈਂਗਸਟਰਾ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਸ਼੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਪੁਲਿਸ ਵਲੋਂ ਅਸਲੇ ਦੀ ਸਮਗਲਿੰਗ ਕਰਨ ਵਾਲੇ ਗੈਂਗਸਟਰਾਂ ਦੀ ਨੈਟਵਰਕਿੰਗ ਨੂੰ ਤੋੜਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
ਇਸ ਮੁਹਿੰਮ ਤਹਿਤ ਸ਼੍ਰੀ ਤੁਸ਼ਾਰ ਗੁਪਤਾ ਸਹਾਇਕ ਕਪਤਾਨ ਪੁਲਿਸ ਸਬ-ਡਵੀਜਨ ਗੜ੍ਹਸ਼ੰਕਰ ਦੀ ਸੁਪਰਵੀਜ਼ਨ ਅਧੀਨ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ ਮਿਤੀ 26721 ਨੂੰ ਦੋ ਸਕੂਟਰੀ ਪਰ ਸਵਾਰ ਵਿਅਕਤੀਆਂ ਸੁਖਪਾਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਾਡਲ ਟਾਊਨ ਆਨੰਦਪੁਰ ਸਾਹਿਬ ਜਿਲਾ ਰੂਪਨਗਰ ਅਤੇ ਅਮਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬੁਰਜ ਥਾਣਾ ਆਨੰਦਪੁਰ ਸਾਹਿਬ ਜਿਲਾ ਰੂਪਨਗਰ ਹਾਲ ਵਾਸੀ ਨਿਊ ਸਨੀ ਇਨਕਲੇਵ ਮੋਹਾਲੀ ਨੂੰ ਕਾਬੂ ਕਰਕੇ ਉਹਨਾਂ ਪਾਸੋਂ 02 ਦੇਸੀ ਪਿਸਟਲ, 02 ਮੈਗਜ਼ੀਨ ਤੇ 6 ਰੌਂਦ ਜਿੰਦਾ ਬਰਾਮਦ ਕੀਤੇ, ਜਿਸ ਸਬੰਧੀ ਮੁੱਕਦਮਾ ਨੰ 115 ਮਿਤੀ 26.07.2021 ਅ:ਧ 25-54-59 ਆਰਮਜ ਐਕਟ ਦਰਜ ਰਜਿਸਟਰ ਕੀਤਾ ਗਿਆ ਸੀ।
ਜੋ ਇਸ ਸਬੰਧੀ ਅਸਲੇ ਦੀ ਸਮਗਲਿੰਗ ਦੀ ਚੇਨ ਨੂੰ ਤੋੜਨ ਲਈ ਇਹਨਾਂ ਦੋਸ਼ੀਆ ਪਾਸੋਂ ਅਸਲੇ ਦੀ ਖਰੀਦੋ ਫਰੋਖਤ ਸਬੰਧੀ ਪੁੱਛਗਿੱਛ ਕੀਤੀ ਤਾਂ ਮੁਹੰਮਦ ਸ਼ਮਸ਼ਾਦ ਅੰਸਾਰੀ ਪੁੱਤਰ ਮੁਹੰਮਦ ਅਹਿਸ਼ਾਦ ਅੰਸਾਰੀ ਵਾਸੀ ਮੇਰਠ ਨੂੰ ਮੇਰਠ (ਯੂ.ਪੀ) ਦਾ ਨਾਮ ਨਜਾਇਜ਼ ਅਸਲਾ ਦੀ ਤਸਕਰੀ ਕਰਨ ਸਬੰਧੀ ਸਾਹਮਣੇ ਆਇਆ।
ਜਿਸ ’ਤੇ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ ਪੀ.ਪੀ.ਐਸ ਐਸ.ਪੀਇੰਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਏ.ਐਸ.ਪੀ ਸਬ ਡਵੀਜਨ ਗੜ੍ਹਸ਼ੰਕਰ ਸਮੇਤ ਇੰਸਪੈਕਟਰ ਸ਼ਿਵ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ ਦੀ ਟੀਮ ਵੱਲੋ ਮੁਹੰਮਦ ਸ਼ਮਸ਼ਾਦ ਅੰਸਾਰੀ ਪੁੱਤਰ ਮੁਹੰਮਦ ਅਹਿਸ਼ਾਦ ਅੰਸਾਰੀ ਵਾਸੀ ਮੇਰਠ ਨੂੰ ਮੇਰਠ (ਯੂ.ਪੀ) ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ 5 ਪਿਸਟਲ 30 ਬੋਰ ਤੇ 10 ਜਿੰਦਾ ਰੌਂਦ 32 ਬੋਰ ਤੇ 5 ਸਪੇਅਰ ਮੈਗਜੀਨ ਬਰਾਮਦ ਕੀਤੇ।
ਮੁਹੰਮਦ ਸ਼ਮਸ਼ਾਦ ਦੀ ਪੁੱਛਗਿਛ ਤੇ ਅਸ਼ਵਨੀ ਕੁਮਾਰ ਉਰਫ ਸਰਪੰਚ ਪੁੱਤਰ ਸ਼ਾਮ ਲਾਲ ਵਾਸੀ ਖਿਦਰਪੁਰਾ ਥਾਣਾ ਪਿਹੋਵਾ ਜ਼ਿਲ੍ਹਾ ਕੁਰੂਕਸ਼ੇਤਰ ਅਤੇ ਮੁੱਹਮਦ ਆਸਿਫ ਪੁੱਤਰ ਜੁਮੀਨ ਅਹਿਮਦ ਵਾਸੀ ਸਾਹਿਬਵਾਲਾ ਜਿਲਾ ਗਾਜਿਆਬਾਦ ਦੇ ਨਾਮ ਸਾਹਮਣੇ ਆਇਆ, ਜਿਹਨਾਂ ਨੂੰ ਅੱਜ ਮਿਤੀ 30721 ਨੂੰ ਗਿ੍ਰਫਤਾਰ ਕਰਕੇ, ਇਹਨਾਂ ਪਾਸੋਂ 01 ਸਕੋਡਾ ਕਾਰ ਨੰਬਰੀ ਯੂ.ਪੀ-14- -0906 , 2 ਪਿਸਟਲ 9, ਇੱਕ ਪਿਸਟਲ ਦੇਸੀ 30 ਬੋਰ ਸਮੇਤ 10 ਰੌਦ ਜਿੰਦਾ 30 ਬੋਰ ਬਰਾਮਦ ਕੀਤੇ ਗਏ।
ਅਸ਼ਵਨੀ ਕੁਮਾਰ ਉਰਫ ਸਰਪੰਚ ਦੀ ਪੁੱਛਗਿੱਛ ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਇਹ 09 ਪਿਸਟਲ ਵੱਖ ਵੱਖ ਗੈਂਗਸਟਰਾਂ ਨੂੰ ਸਪਲਾਈ ਕਰ ਚੁੱਕਾ ਹੈ, ਜਿਹਨਾਂ ਦੀ ਭਾਲ ਜਾਰੀ ਹੈ।ਜੋ ਜਿਲਾ ਹੁਸ਼ਿਆਰਪੁਰ ਦੀ ਪੁਲਿਸ ਵਲੋਂ ਗੈਂਗਸਟਰਾਂ ਦੀ ਨੈਟਵਰਕਿੰਗ ਤੋੜਦੇ ਹੋਏ।ਇਸ ਸਾਲ ਮਿਤੀ 01121 ਤੋਂ 29721 ਤੱਕ ਉਕਤ ਮੁਕੱਦਮਾ ਤੋਂ ਇਲਾਵਾ 13 ਹੋਰ ਮੁਕਦਮੇ ਨਜਾਇਜ ਅਸਲੇ ਸਬੰਧੀ ਦਰਜ ਕੀਤੇ ਗਏ।ਜਿਹਨਾਂ ਵਿੱਚ 17 ਦੋਸ਼ੀ ਗਿ੍ਰਫਤਾਰ ਕੀਤੇ ਗਏ, 42 ਪਿਸਟਲ, 08 ਮੈਗਜ਼ੀਨ ਅਤੇ 184 ਕਾਰਤੂਸ ਬਰਾਮਦ ਕੀਤੇ ਗਏ ਹਨ।