Friday, November 22, 2024
 

ਖੇਡਾਂ

6 ਵਾਰ ਵਿਸ਼ਵ ਚੈਂਪੀਅਨ ਰਹੀ ਮੈਰੀਕਾਮ ਨੇ ਟੋਕਿਉ ਉਲੰਪਿਕ ਵਿਚ ਜਿੱਤ ਨਾਲ ਕੀਤੀ ਸ਼ੁਰੂਆਤ

July 25, 2021 09:54 PM

ਟੋਕਿਉ : ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ਼ ਅਤੇ ਛੇ ਵਾਰ ਵਿਸ਼ਵ ਚੈਂਪੀਅਨ ਰਹੀ ਮੈਰੀਕਾਮ ਨੇ ਟੋਕਿਉ ਉਲੰਪਿਕ ਵਿਚ ਜਿੱਤ ਦੇ ਨਾਲ ਸ਼ੁਰੂਆਤ ਕਰ ਲਈ ਹੈ। ਐਤਵਾਰ ਨੂੰ ਮੈਰੀਕਾਮ ਨੇ 51 ਕਿਲੋਗ੍ਰਾਮ ਵਰਗ ਦੇ ਪਹਿਲੇ ਗੇੜ ਵਿਚ ਡੋਮੀਨੀਕਨ ਰੀਪਬਲਿਕ ਦੀ ਖਿਡਾਰਨ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਮੈਰੀਕਾਮ ਨੇ ਵੀ ਅਗਲੇ ਗੇੜ ਵਿਚ ਪੈਰ ਰੱਖ ਲਿਆ ਹੈ।
ਟੋਕਿਉ ਰਿੰਗ ਵਿਚ ਮੈਰੀਕਾਮ ਨੇ ਆਪਣਾ ਪਹਿਲਾ ਮੈਚ ਸੋਚੀ ਸਮਝੀ ਰਣਨੀਤੀ ਨਾਲ ਸ਼ੁਰੂ ਕੀਤਾ। ਉਸ ਨੇ ਮੈਚ ਦੌਰਾਨ ਆਪਣੇ ਤਜ਼ਰਬੇ ਦੀ ਪੂਰੀ ਵਰਤੋਂ ਕਰਦਿਆਂ ਮੈਚ ਜਿੱਤਿਆ। ਤੀਜੇ ਰਾਊਂਡ ਵਿਚ ਮੈਰੀ ਕੌਮ ਨੇ ਪਹਿਲਾ ਗੇੜ ਸਾਵਧਾਨੀ ਨਾਲ ਖੇਡਿਆ। ਇਸ ਗੇੜ ਵਿਚ ਉਸ ਨੇ ਆਪਣਾ ਸਾਰਾ ਧਿਆਨ ਆਪਣੀ ਐਨਰਜੀ ਬਚਾਉਣ ਵਿਚ ਕੀਤਾ ਅਤੇ ਉਹ ਉਦੋਂ ਹੀ ਵਿਰੋਧੀ 'ਤੇ ਹਮਲਾ ਕਰਦੀ ਵੇਖੀ ਗਈ ਜਦੋਂ ਉਸ ਨੂੰ ਮੌਕਾ ਮਿਲਿਆ।
ਮੈਚ ਦੇ ਦੂਜੇ ਗੇੜ ਵਿਚ ਮੈਰੀਕਾਮ ਥੋੜ੍ਹੀ ਹਮਲਾਵਰ ਦਿਖਾਈ ਦਿੱਤੀ। ਹਾਲਾਂਕਿ, ਇਸ ਤਰਤੀਬ ਵਿਚ ਉਸ ਨੇ ਵਿਰੋਧੀ ਮੁੱਕੇਬਾਜ਼ ਨਾਲ ਸਖ਼ਤ ਟੱਕਰ ਵੀ ਲਈ। ਡੋਮੀਨੀਕਨ ਰੀਪਬਲਿਕ ਦੇ ਮੁੱਕੇਬਾਜ਼ ਨੇ ਵੀ ਦੂਜੇ ਗੇੜ ਵਿਚ ਮੈਰੀਕਾਮ ਦੇ ਹਮਲਿਆਂ ਦਾ ਚੰਗਾ ਜਵਾਬ ਦਿੱਤਾ। ਇਹੀ ਕਾਰਨ ਸੀ ਕਿ ਜਦੋਂ ਇਹ ਦੌਰ ਖ਼ਤਮ ਹੋਇਆ ਤਾਂ ਸਕੋਰ 50-50 ਸੀ। ਯਾਨੀ, 2 ਜੱਜਾਂ ਨੇ ਮੈਰੀਕਾਮ ਨੂੰ 10-10 ਅੰਕ ਦਿੱਤੇ, ਜਦੋਂ ਕਿ ਦੋ ਨੇ ਡੋਮਿਨਿਕਨ ਰੀਪਬਲਿਕ ਦੀ ਮੁੱਕੇਬਾਜ਼ ਨੂੰ 10-10 ਅੰਕ ਦਿੱਤੇ।
ਦੂਜਾ ਰਾਊਂਡ ਬੇਸ਼ੱਕ ਬਰਾਬਰੀ ਦਾ ਰਿਹਾ ਸੀ, ਪਰ ਤੀਜੇ ਰਾਊਂਡ ਵਿਚ ਮੈਰੀਕਾਮ ਵਿਰੋਧੀ 'ਤੇ ਪੂਰੀ ਤਰ੍ਹਾਂ ਭਾਰੀ ਪਈ। ਉਸ ਨੇ ਵਿਰੋਧੀ ਮੁੱਕੇਬਾਜ਼ 'ਤੇ ਮੁੱਕਿਆਂ ਦੀ ਬੁਛਾੜ ਕਰ ਦਿੱਤੀ। ਮੈਰੀ ਕੌਮ ਨੇ ਇਸ ਗੇੜ ਵਿਚ ਹਮਲਾਵਰ ਮੁੱਕੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਇਸ ਗੇੜ ਨੂੰ ਜਿੱਤਣ ਲਈ, ਮੈਰੀਕਾਮ ਨੇ ਆਪਣੀ ਸਾਰੀ ਐਨਰਜੀ ਅਤੇ ਤਜ਼ਰਬੇ ਦੀ ਵਰਤੋਂ ਕੀਤੀ ਅਤੇ ਇਸ ਦਾ ਨਤੀਜਾ ਉਸ ਨੂੰ ਟੋਕਿਓ ਓਲੰਪਿਕ ਰਿੰਗ ਵਿਚ ਪਹਿਲੀ ਜਿੱਤ ਦੇ ਤੌਰ 'ਤੇ ਮਿਲਿਆ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe