Saturday, November 23, 2024
 

ਪੰਜਾਬ

ਪੰਜਾਬ 'ਚ ਮੁੜ ਵਧੇਗਾ ਪਾਰਾ ?

June 13, 2019 03:13 PM

ਲੁਧਿਆਣਾ : ਪੰਜਾਬ ਅਤੇ ਇਸ ਦੇ ਨਾਲ ਲੱਗਦੇ ਕਈ ਹਿੱਸਿਆਂ 'ਚ ਬੀਤੇ ਦਿਨ ਮੌਸਮ ਖਰਾਬ ਰਿਹਾ ਅਤੇ ਤੇਜ਼ ਹਵਾਵਾਂ ਨਾਲ ਮੀਂਹ ਵੀ ਪਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਲੋਅ ਪ੍ਰੈਸ਼ਰ ਹੋਣ ਕਾਰਨ ਪਾਰੇ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 24 ਘੰਟਿਆਂ ਤੱਕ ਮੌਸਮ ਅਜਿਹਾ ਹੀ ਰਹੇਗਾ ਪਰ ਇਸ ਦਾ ਅਸਰ ਜ਼ਰੂਰ ਘੱਟ ਹੋ ਜਾਵੇਗਾ ਅਤੇ 24 ਘੰਟਿਆਂ ਬਾਅਦ ਮੁੜ ਪਾਰਾ ਵਧੇਗਾ ਅਤੇ ਮੌਸਮ ਸਾਫ ਹੋ ਜਾਵੇਗਾ।
ਕਿਸਾਨਾਂ ਨੂੰ ਅਪੀਲ
ਡਾ. ਪ੍ਰਭਜੋਤ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਵੀਰ ਆਪਣੀ ਜੀਰੀ ਨੂੰ ਮੌਸਮ ਦੇ ਹਿਸਾਬ ਨਾਲ ਹੀ ਪਾਣੀ ਲਾਉਣ। ਉਨ੍ਹਾਂ ਕਿਹਾ ਕਿ 2 ਦਿਨਾਂ ਬਾਅਦ ਮੁੜ ਅਜਿਹਾ ਸਿਸਟਮ ਬਣੇਗਾ, ਜਿਸ ਕਾਰਨ ਤੇਜ਼ ਹਨ੍ਹੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

 

Have something to say? Post your comment

Subscribe