Saturday, November 23, 2024
 

ਪੰਜਾਬ

ਸੋਸ਼ਲ ਮੀਡੀਆ ਰਾਹੀਂ ਬਿਜਲੀ ਸਪਲਾਈ ਦੀਆਂ ਸ਼ਿਕਾਇਤਾਂ ਸੰਭਵ ਹੋਈਆਂ

June 09, 2019 08:38 PM

ਪਟਿਆਲਾ : ਪੰਜਾਬ ਦੇ ਬਿਜਲੀ ਵਿਭਾਗ ਨੇ ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਪਾਵਰਕਾਮ ਨੇ ਅੱਜ ਅਪਣੇ ਫ਼ੇਸਬੁੱਕ ਤੇ ਟਵਿੱਟਰ ਦੇ ਨੰਬਰ ਜਾਰੀ ਕੀਤੇ ਹਨ ਜਿਥੇ ਲੋਕ ਅਪਣੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਆਨਲਾਈਨ ਘਰ ਬੈਠੇ ਹੀ ਆਸਾਨੀ ਨਾਲ ਕਰ ਸਕਣਗੇ। ਇਸ ਸਬੰਘੀ ਈਮੇਲ-19120pspcl.in ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਵਟਸਐਪ ਨੰਬਰ 96461-06835 ਵੀ ਜਾਰੀ ਕੀਤਾ ਗਿਆ ਹੈ। ਫ਼ੇਸਬੁੱਕ ਅਤੇ ਟਵਿੱਟਰ ਤੇ ਮੈਸੇਜ ਵਿਚ ਜਾ ਕੇ ਬਿਜਲੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸ਼ਿਕਾਇਤ ਸਬੰਧੀ ਸੰਦੇਸ਼ ਭੇਜਣ ਤੋਂ ਬਾਅਦ ਇਸ ਸਬੰਧੀ ਜਵਾਬ ਵੀ ਮਿਲੇਗਾ। ਇਸ ਸਹੂਲਤ ਦੇ ਜਾਰੀ ਹੋਣ ਨਾਲ ਲੋਕਾਂ ਦੀਆਂ ਫ਼ੋਨ ਕਾਲਜ਼ ਦਾ ਬੋਝ ਕੰਟਰੋਲ ਰੂਮ ਤੇ ਵੀ ਘਟੇਗਾ ਤੇ ਲੋਕਾਂ ਨੂੰ ਵੀ ਫ਼ਾਇਦਾ ਮਿਲੇਗਾ। ਇਸ ਦੇ ਨਾਲ ਹੀ ਵਿਭਾਗ ਨੇ ਵੱਖ-ਵੱਖ ਹਲਕਿਆਂ ਦੇ ਨੰਬਰ ਵੀ ਜਾਰੀ ਕੀਤੇ ਹਨ।

 

Have something to say? Post your comment

Subscribe