ਜਲੰਧਰ : ਥਾਣਾ ਰਾਮਾ ਮੰਡੀ ਇਲਾਕੇ 'ਚ ਰੇਲਵੇ ਵਿਹਾਰ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਡੀਐਸਪੀ ਵੱਲੋਂ ਗੁੰਡਾਗਰਦੀ ਕੀਤੀ ਗਈ ਅਤੇ ਮੌਜੂਦਾ ਲੋਕਾਂ ਨੇ ਡੀਐਸਪੀ ਨੂੰ ਕੁਟਾਪਾ ਚਾੜ੍ਹਿਆ। ਉਕਤ ਘਟਨਾ ਉਦੋਂ ਵਾਪਰੀ ਜਦੋਂ ਰੇਲਵੇ ਵਿਹਾਰ 'ਚ ਰਹਿਣ ਵਾਲੇ ਪੰਡਿਤ ਪਤੀ-ਪਤਨੀ ਨੂੰ ਡੀਐਸਪੀ ਤੰਗ-ਪ੍ਰੇਸ਼ਾਨ ਕਰਦਾ ਸੀ। ਪੀਏਪੀ 'ਚ ਤਾਇਨਾਤ ਡੀਐਸਪੀ ਮੁਨੀਸ਼ ਕੁਮਾਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਹਿਲਾ ਵੀ ਕਈ ਲਿਖਤੀ ਰਾਜ਼ੀਨਾਮੇ ਥਾਣਾ ਰਾਮਾਂਮੰਡੀ 'ਚ ਹੋ ਚੁੱਕੇ ਹਨ।
ਅੱਜ ਫੇਰ ਡੀਐਸਪੀ ਵੱਲੋਂ ਰੇਲਵੇ ਵਿਹਾਰ 'ਚ ਰਹਿੰਦੇ ਪਤੀ-ਪਤਨੀ ਨੂੰ ਆਪਣੀ ਵਰਦੀ ਦਾ ਰੋਹਬ ਪਾ ਕੇ ਗਾਲੀ-ਗਲੋਚ ਕੀਤਾ ਤਾਂ ਮੁਹੱਲਾ ਨਿਵਾਸੀਆਂ ਨੇ ਡੀ.ਐਸ.ਪੀ. ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ਰਾਬ ਦੀ ਹਾਲਤ 'ਚ ਸੀ ਅਤੇ ਆਪਣੀ ਗੱਡੀ 'ਚੋਂ ਡੰਡਾ ਚੁੱਕ ਕੇ ਲੋਕਾਂ ਨੂੰ ਕੁੱਟਮਾਰ ਕਰਨ ਲੱਗੇ। ਉਕਤ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪੰਡਿਤ ਦੀ ਪਤਨੀ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਨੀ ਨੇ ਉਸ ਦਾ ਵਿਰੋਧ ਕੀਤਾ ਤਾਂ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਡੀਐਸਪੀ ਦੀ ਕੁੱਟਮਾਰ ਕਰ ਦਿੱਤੀ। ਥਾਣਾ ਰਾਮਾਂਮੰਡੀ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀ ਹਾਲਤ 'ਚ ਡੀਐੱਸਪੀ ਮਨੀਸ਼ ਕੁਮਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।