ਲਗਭਗ 3 ਮਹੀਨੇ ਪਹਿਲਾਂ ਚਲੇ ਸੰਗੀਤ ਦੇ ਸਫਰ ਮਗਰੋਂ ਸ਼ਨੀਵਾਰ ਨੂੰ ਪ੍ਰਸਾਰਤ ਹੋਏ 'ਰਾਈਜ਼ਿੰਗ ਸਟਾਰ ਸੀਜ਼ਨ-3' ਦੇ ਗਰੈਂਡ ਫਿਨਾਲੇ 'ਚ ਪੰਜਾਬ ਦੇ ਨਾਂ ਜਿੱਤ ਦਰਜ ਕਰਾਉਂਦਿਆਂ ਫਰੀਦਕੋਟ ਦੇ ਆਫਤਾਬ ਸਿੰਘ ਨੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਮਹਿਜ਼ 12 ਸਾਲ ਦੇ ਆਫਤਾਬ ਨੂੰ 10 ਲੱਖ ਰੁਪਏ ਇਨਾਮ ਦੀ ਰਕਮ ਤੇ ਰਾਈਜ਼ਿੰਗ ਸਟਾਰ-3 ਗਰੈਂਡ ਫਿਨਾਲੇ ਦੇ ਜੇਤੂ ਦਾ ਖਿਤਾਬ ਮਿਲਿਆ ਹੈ। ਸ਼ੋਅ ਦੇ ਫਿਨਾਲੇ 'ਚ ਕੁਲ 4 ਫਾਈਨਲਿਸਟ ਪਹੁੰਚੇ ਸਨ। ਇਨ੍ਹਾਂ ਚਾਰਾਂ ਵਿਚੋਂ ਆਫਤਾਬ ਦੀ ਉਮਰ ਸਭ ਤੋਂ ਘੱਟ ਹੈ। ਸ਼ੋਅ ਦੇ ਫਸਟ ਰਨਰਅੱਪ ਰਹੇ ਦਿਵਾਕਰ ਨੂੰ ਵੀ 5 ਲੱਖ ਰੁਪਏ ਇਨਾਮ ਦੀ ਰਕਮ ਦਿੱਤੀ ਗਈ ਹੈ। ਆਫਤਾਬ ਲਈ ਪ੍ਰਸ਼ੰਸਕਾਂ ਨੇ ਕੁਲ 90 ਫੀਸਦੀ ਵੋਟਿੰਗ ਕੀਤੀ ਸੀ। ਸ਼ੋਅ ਦਾ ਜੇਤੂ ਰਿਹਾ ਆਫਤਾਬ ਇਸ ਤੋਂ ਪਹਿਲਾਂ ਸਾ ਰੇ ਗਾ ਮਾ ਪਾ ਲਿਟਲ ਚੈਂਪਸ (2017) ਦਾ ਵੀ ਹਿੱਸਾ ਰਿਹਾ ਹੈ। ਉਦੋਂ ਉਹ ਟਾਪ-7 ਤਕ ਹੀ ਜਾ ਸਕਿਆ ਸੀ। ਜੇਤੂ ਦੇ ਖਿਤਾਬ ਤਕ ਨਾ ਪਹੁੰਚ ਸਕਣ ਵਾਲੇ ਦਿਵਾਕਰ ਸ਼ਰਮਾ, ਸਤੀਸ਼ ਸ਼ਰਮਾ ਅਤੇ ਅਭਿਸ਼ੇਕ ਸਰਾਫ ਕਾਫੀ ਨਿਰਾਸ਼ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਨੇ ਇਸ ਸਫਰ ਵਿਚ ਆਪਣਾ ਇੰਜੀਨੀਅਰਿੰਗ ਦਾ ਫਾਈਨਲ ਯੀਅਰ ਦਾ ਪੇਪਰ ਛੱਡ ਦਿੱਤਾ ਸੀ। ਸ਼ੋਅ ਦੇ ਜੱਜ ਨੀਤੀ ਮੋਹਨ ਅਤੇ ਉਦਿਤ ਨਾਰਾਇਣ ਨੇ ਵੀ ਪਰਫਾਰਮ ਕੀਤਾ ਅਤੇ ਉਨ੍ਹਾਂ ਦੀ ਗਾਇਕੀ 'ਤੇ ਸਰੋਤੇ ਝੂਮਦੇ ਦਿਖਾਈ ਦਿੱਤੇ। ਨਵੀਂ ਦਿੱਲੀ, 8 ਜੂਨ (ਏਜੰਸੀ)-ਇਕ ਨਿੱਜੀ ਚੈਨਲ ਦੇ ਸੰਗੀਤਕ ਪ੍ਰੋਗਰਾਮ ਰਾਈਜ਼ਿੰਗ ਸਟਾਰ-3 ਦੇ ਗ੍ਰੈਂਡ ਫ਼ਿਨਾਲੇ 'ਚ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਆਫ਼ਤਾਬ ਸਿੰਘ ਨੇ ਬਿਹਤਰੀਨ ਪੇਸ਼ਕਾਰੀ ਦਿੰਦਿਆਂ ਹੋਇਆਂ ਿਖ਼ਤਾਬ ਆਪਣੇ ਨਾਂਅ ਕੀਤਾ | 12 ਸਾਲਾ ਆਫ਼ਤਾਬ, ਜੋ ਫ਼ਾਈਨਲ 'ਚ ਪੁੱਜੇ ਚਾਰਾਂ ਪ੍ਰਤੀਯੋਗੀਆਂ 'ਚੋਂ ਸਭ ਤੋਂ ਛੋਟਾ ਸੀ, ਨੂੰ 10 ਲੱਖ ਦੀ ਇਨਾਮੀ ਰਾਸ਼ੀ ਅਤੇ ਜੇਤੂ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਆਫ਼ਤਾਬ ਨੇ ਸੰਗੀਤ ਆਪਣੇ ਪਿਤਾ ਮਹੇਸ਼ ਸਿੰਘ ਤੋਂ ਸਿੱਖਿਆ | ਉਸ ਨੇ 2017 'ਚ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ' ਵਿਚ ਵੀ ਭਾਗ ਲਿਆ ਸੀ | ਫ਼ਾਈਨਲ ਮੁਕਾਬਲਾ ਆਫ਼ਤਾਬ ਸਿੰਘ, ਦਿਵਾਕਰ ਸ਼ਰਮਾ, ਸੰਜੇ ਸਤੀਸ਼ ਅਤੇ ਅਭਿਸ਼ੇਕ ਸਾਰਾਫ਼ ਵਿਚਕਾਰ ਹੋਇਆ | ਪਹਿਲੇ ਦੌਰ 'ਚ ਦਿਵਾਕਰ ਸ਼ਰਮਾ 91 ਫ਼ੀਸਦੀ ਵੋਟਾਂ ਹਾਸਲ ਕਰਕੇ ਟਾਪ 'ਤੇ ਰਿਹਾ, ਜਿਸ ਨੇ 'ਬੁੱਲਿਆ' ਗੀਤ ਗਾਇਆ, ਸਤੀਸ਼ ਅਤੇ ਆਫ਼ਤਾਬ ਸਿੰਘ ਦੋਵਾਂ ਨੂੰ 90 ਫ਼ੀਸਦੀ ਵੋਟਾਂ ਮਿਲੀਆਂ ਅਤੇ ਉਨ੍ਹਾਂ ਵਿਚਕਾਰ ਮੁਕਾਬਲਾ ਬਰਾਬਰੀ 'ਤੇ ਰਿਹਾ, ਜਿਸ ਉਪਰੰਤ ਜੱਜਾਂ ਨੇ ਤਿੰਨਾਂ ਨੂੰ ਅਗਲੇ ਦੌਰ 'ਚ ਭੇਜਣ ਦਾ ਫ਼ੈਸਲਾ ਲਿਆ | ਆਖਰੀ ਦੌਰ 'ਚ ਦਿਵਾਕਰ ਨੇ ਰਮਤਾ ਜੋਗੀ ਗਾਣਾ ਗਾਇਆ ਅਤੇ 82 ਫ਼ੀਸਦੀ ਵੋਟਾਂ ਹਾਸਲ ਕੀਤੀਆਂ | ਸੰਜੇ ਨੇ ਝੂਮ ਬਰਾਬਰ ਝੂਮ ਗਾਣਾ ਗਾਇਆ ਅਤੇ ਉਸ ਨੂੰ 76 ਫ਼ੀਸਦੀ ਵੋਟਾਂ ਮਿਲੀਆਂ ਅਤੇ ਉਸ ਨੂੰ ਬਾਹਰ ਜਾਣਾ ਪਿਆ | ਆਫ਼ਤਾਬ ਨੂੰ ਹੁਣ ਜਿੱਤਣ ਲਈ 82 ਫ਼ੀਸਦੀ ਤੋਂ ਵੱਧ ਵੋਟਾਂ ਦੀ ਲੋੜ ਸੀ, ਉਸ ਨੇ 'ਠਰਕੀ ਛੋਕਰੋ' ਗਾਣਾ ਗਾ ਕੇ ਦਰਸ਼ਕਾਂ ਦਾ ਮਨ ਜਿੱਤ ਲਿਆ ਅਤੇ 89 ਫ਼ੀਸਦੀ ਵੋਟਾਂ ਹਾਸਲ ਕੀਤੀਆਂ | ਸ਼ੋਅ 'ਚ ਜੱਜ ਦੀ ਭੂਮਿਕਾ ਸੰਗੀਤਕਾਰ ਸ਼ੰਕਰ ਮਹਾਦੇਵਨ, ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਅਤੇ ਗਾਇਕਾ ਨੀਤੀ ਮੋਹਨ ਨੇ ਨਿਭਾਈ |