Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਮਿਲੀ ਸਦੀਆਂ ਪੁਰਾਣੀ ਸੁਰੰਗ

July 16, 2021 09:03 AM

ਅੰਮ੍ਰਿਤਸਰ: ਅੰਮ੍ਰਿਤਸਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਜੋੜਾ ਘਰ ਨੇੜੇ ਹੋ ਰਹੀ ਖੁਦਾਈ ਦੇ ਦੌਰਾਨ ਸੁਰੰਗ ਮਿਲੀ ਹੈ। ਜੋ ਕਿ ਕਈ ਸਦੀਆਂ ਪੁਰਾਣੀ ਹੋ ਸਕਦੀ ਹੈ। ਸ੍ਰੀ ਅਕਾਲ ਤਖਤ ਵਾਲੀ ਬਾਹੀ, ਜਿੱਥੇ ਸੰਗਤ ਵੱਲੋਂ ਕਈ ਸਾਲਾਂ ਤੋਂ ਲੰਗਰ ਲਾਇਆ ਜਾਂਦਾ ਸੀ ਅਤੇ ਜੋ ਪਿਛਲੇ ਦਿਨੀਂ ਕਾਰਸੇਵਾ ਵਾਲੇ ਬਾਬਾ ਭੂਰੀ ਵਾਲਿਆਂ ਵੱਲੋਂ ਜੋੜਾ ਘਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ ਨਾਲ ਡੇਗ ਦਿੱਤੀ ਗਈ ਸੀ। ਹੁਣ ਇਥੇ ਖੁਦਾਈ ਦੌਰਾਨ ਇਕ ਸੁਰੰਗ ਮਿਲੀ ਹੈ। ਕਾਰਸੇਵਾ ਵਾਲੇ ਬਾਬਿਆਂ ਨੇ ਉਕਤ ਸੁਰੰਗ ਨੂੰ ਬੰਦ ਕਰ ਦਿੱਤਾ ਪਰ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਵਿਵਾਦ ਕਾਰਨ ਭਾਈ ਬਲਦੇਵ ਸਿੰਘ ਵਡਾਲਾ ਦੇ ਸਮਰਥਕਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦਰਮਿਆਨ ਝਗੜਾ ਵੀ ਹੋਇਆ। ਭਾਈ ਵਡਾਲਾ ਨੇ ਕਿਹਾ ਕਿ ਬੇਸਮੈਂਟ ਦੀ ਖੁਦਾਈ ਦੌਰਾਨ ਮਿਲੀਆਂ ਸੁਰੰਗਾਂ ਕਮਰੇ ਬਣਾਏ ਹੋਏ ਜਾਪਦੇ ਹਨ। ਇਹ ਸੁਰੰਗ ਨਾਨਕਸ਼ਾਹੀ ਇੱਟਾਂ ਦੀ ਬਣੀ ਹੈ ਜੋ ਇਸ ਦੀ ਇਤਿਹਾਸਕਤਾ ਨੂੰ ਦਰਸਾਉਂਦੀ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੇ ਐੱਸ. ਡੀ. ਐੱਮ.-1 ਵਿਕਾਸ ਹੀਰਾ ਨੇ ਦੱਸਿਆ ਕਿ ਖੋਦਾਈ ਦੇ ਸਮੇਂ ਇਕ ਸੁਰੰਗ ਮਿਲੀ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਸਿੱਖ ਯੂਥ ਫੈੱਡਰੇਸ਼ਨ ਦੇ ਸੀਨੀਅਰ ਉਪ-ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਹੁਤ ਸਮਾਂ ਪਹਿਲਾਂ ਵੀ ਅਕਾਲੀ ਸਰਕਾਰ ਸਮੇਂ ਬਾਜ਼ਾਰ ਮਾਈ ਸੇਵਾ ‘ਚ ਕੁਝ ਪੁਰਾਤਨ ਸੁਰੰਗਾਂ ਮਿਲੀਆਂ ਸਨ। ਜਿਸ ਨੂੰ ਉਨ੍ਹਾਂ ਨੇ ਖਤਮ ਕਰ ਦਿੱਤਾ ਅਤੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੇਂ-ਸਮੇਂ ਪੁਰਾਤਨ ਇਮਾਰਤਾਂ ਦੇ ਰੂਪ ਜਿਵੇਂ ਚਮਕੌਰ ਦੀ ਗੜੀ ‘ਚ ਠੰਡਾ ਬੁਰਜ, ਸਰਹਿੰਦ ਦੀ ਦੀਵਾਰ, ਗੁਰਦੁਆਰਾ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ ਜੋ ਕੰਵਰ ਨੌਂ ਨੇਹਾਲ ਸਿੰਘ ਨੇ ਬਣਵਾਈ ਸੀ, ਦੀ ਪੁਰਾਤਨਤਾ ਖਤਮ ਕਰ ਦਿੱਤੀ ਗਈ ਹੈ। ਇਹ ਜਦੋਂ ਵੀ ਹੋਇਆ ਕਾਰਸੇਵਾ ਵਾਲੇ ਬਾਬਿਆਂ ਦੀ ਮਿਲੀਭੁਗਤ ਨਾਲ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰਸੇਵਾ ਅਸਲ ‘ਚ ਹੁਣ ਕਾਰਸੇਵਾ ਨਹੀਂ ਉਜਾੜ ਸੇਵਾ ਬਣ ਚੁੱਕੀ ਹੈ ਅਤੇ ਸ਼੍ਰੋਮਣੀ ਕਮੇਟੀ ਹੀ ਇਨ੍ਹਾਂ ਬਾਬਿਆਂ ਨੂੰ ਸਾਰੇ ਹੱਕ ਹਕੂਕ ਦੇ ਕੇ ਇਤਿਹਾਸਕ ਇਮਾਰਤਾਂ ਦੀ ਪੁਰਾਤਨਤਾ ਨੂੰ ਖਤਮ ਕਰੀ ਜਾ ਰਹੀ ਹੈ।

                                                                                                              https://amzn.to/3eoQ2W0

                                                    

 

Have something to say? Post your comment

Subscribe